Aller au contenu principal

ਚੇਟਪੁਟ ਝੀਲ


ਚੇਟਪੁਟ ਝੀਲ


ਚੇਟਪੁਟ ਝੀਲ (ਚੇਥੁਪੱਟੂ ਏਰੀ) ਚੇਟਪੁਟ, ਦੇ 16 ਏਕੜ ਇਲਾਕੇ ਵਿੱਚ ਫੈਲੀ ਹੋਈ ਇੱਕ ਝੀਲ ਹੈ ਜੋ ਕੀ ਚੇਨਈ, ਭਾਰਤ ਵਿੱਚ ਹੈ। ਇਹ ਚੇਟਪੇਟ ਰੇਲਵੇ ਸਟੇਸ਼ਨ ਦੇ ਉੱਤਰ ਵੱਲ ਸਥਿਤ ਹੈ। ਇਹ ਸ਼ਹਿਰ ਦੇ ਕੇਂਦਰ ਵਿੱਚ ਇੱਕੋ ਇੱਕ ਮੌਜੂਦਾ ਝੀਲ ਹੈ। ਇਹ ਝੀਲ ਤਾਮਿਲਨਾਡੂ ਸਰਕਾਰ ਦੇ ਮੱਛੀ ਪਾਲਣ ਵਿਭਾਗ ਨਾਲ ਸਬੰਧਤ ਹੈ।

ਹਾਲਾਂਕਿ ਇਸਦਾ ਪਾਣੀ ਪੀਣ ਦੇ ਉਦੇਸ਼ਾਂ ਲਈ ਨਹੀਂ ਵਰਤਿਆ ਜਾਂਦਾ, ਇਹ ਝੀਲ ਆਸੇ ਪਾਸੇ ਦੇ ਖੇਤਰਾਂ ਲਈ ਭੂਮੀਗਤ ਪਾਣੀ ਦੇ ਰੀਚਾਰਜ ਦਾ ਇੱਕ ਸਰੋਤ ਸੀ। ਪਾਣੀ ਦੀ ਗੁਣਵੱਤਾ ਖਾਰੇ ਨਾ ਹੋਣ ਕਾਰਨ ਇਸ ਝੀਲ ਵਿੱਚ ਰੋਹੂ, ਕੈਤਲਾ ਅਤੇ ਮ੍ਰਿਗਲ ਵਰਗੀਆਂ ਮੱਛੀਆਂ ਦੀਆਂ ਕੁਝ ਕਿਸਮਾਂ ਵੀ ਪਾਈਆਂ ਜਾਂਦੀਆਂ ਹਨ। ਪਾਣੀ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਲਈ ਪ੍ਰਜਨਨ ਦੀ ਨਿਗਰਾਨੀ ਕੀਤੀ ਜਾਂਦੀ ਹੈ।

ਇਤਿਹਾਸ

1934 ਦੇ ਵਿੱਚ, ਮੱਛੀ ਪਾਲਣ ਵਿਭਾਗ ਵੱਲੋਂ ਖੋਜ ਕਰਨ ਲਈ ਝੀਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ। ਅਗਲੇ ਆਉਣ ਵਾਲੇ ਦਹਾਕੇ ਵਿੱਚ, ਮੱਛੀ ਪਾਲਣ ਵਿੱਚ ਅਧਿਐਨ ਕਰਨ ਲਈ ਇੱਕ ਹਾਈਡਰੋ-ਬਾਇਓਲੋਜੀਕਲ ਰਿਸਰਚ ਸਟੇਸ਼ਨ ਸਥਾਪਤ ਕੀਤਾ ਗਿਆ ਸੀ। 1962 ਵਿੱਚ ਮਦਰਾਸ ਐਂਗਲਰਜ਼ ਕਲੱਬ ਦੇ ਗਠਨ ਦੇ ਨਾਲ ਝੀਲ ਵਿੱਚ ਇੱਕ ਖੇਡ ਗਤੀਵਿਧੀ ਵਜੋਂ ਮੱਛੀ ਫੜਨਾ ਸ਼ੁਰੂ ਹੋਇਆ। 2019 ਦੇ ਸੁੱਕੇ ਗਰਮੀਆਂ ਦੇ ਮਹੀਨਿਆਂ ਵਿੱਚ, ਲਗਭਗ 4,500 ਕਿਊਬਿਕ ਮੀਟਰ ਗਾਦ ਕੱਢੀ ਗਈ ਸੀ। ਇਨ੍ਹਾਂ ਦੀ ਵਰਤੋਂ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਸੀ।

ਇਹ ਵੀ ਵੇਖੋ

 

  • ਚੇਨਈ ਵਿੱਚ ਜਲ ਪ੍ਰਬੰਧਨ

ਹਵਾਲੇ


Text submitted to CC-BY-SA license. Source: ਚੇਟਪੁਟ ਝੀਲ by Wikipedia (Historical)


Langue des articles



ghbass

Quelques articles à proximité