Aller au contenu principal

ਸਲਮਾ ਸੁਲਤਾਨ


ਸਲਮਾ ਸੁਲਤਾਨ


ਸਲਮਾ ਸੁਲਤਾਨ (ਜਨਮ 16 ਮਾਰਚ 1944) ਇੱਕ ਭਾਰਤੀ ਟੈਲੀਵਿਜ਼ਨ ਪੱਤਰਕਾਰ ਅਤੇ ਨਿਰਦੇਸ਼ਕ ਹੈ। 1967 ਤੋਂ 1997 ਤੱਕ ਦੂਰਦਰਸ਼ਨ ਵਿੱਚ ਨਿਊਜ਼ ਐਂਕਰ ਵਜੋਂ ਕੰਮ ਕਰਨ ਤੋਂ ਬਾਅਦ ਉਹ ਟੈਲੀਵਿਜ਼ਨ ਸ਼ੋਅ ਦੇ ਨਿਰਦੇਸ਼ਨ ਵਿੱਚ ਚਲੀ ਗਈ। ਸੁਲਤਾਨ ਨੇ ਆਪਣੇ ਸਮੇਂ ਦੌਰਾਨ ਇਕ ਰੁਝਾਨ ਸ਼ੁਰੂ ਕੀਤਾ ਸੀ - ਆਪਣੇ ਵਾਲਾਂ ਵਿਚ ਖੱਬੇ ਕੰਨ ਦੇ ਹੇਠਾਂ ਖ਼ਾਸ ਗੁਲਾਬ ਅਤੇ ਆਪਣੀ ਗਰਦਨ ਦੁਆਲੇ ਆਪਣੀ ਸਾੜ੍ਹੀ ਦੇ ਪੱਲੂ ਨੂੰ ਖਿੱਚਣਾ ਜੋ ਬਾਅਦ ਵਿਚ ਇਸ ਨੂੰ ਤਕਰੀਬਨ ਸਾਰੀਆਂ ਖ਼ਬਰਾਂ ਪੜ੍ਹਨ ਵਾਲੀਆਂ ਔਰਤਾਂ ਨੇ ਅਪਣਾਇਆ। ਉਹ ਹੁਣ ਦੱਖਣੀ ਦਿੱਲੀ ਦੇ ਜੰਗਪੁਰਾ ਖੇਤਰ ਵਿੱਚ ਰਹਿੰਦੀ ਹੈ। ਸਾਦ ਕਿਦਵਈ, ਸਲਮਾ ਦਾ ਬੇਟਾ ਕਟਕ ਓਡੀਸ਼ਾ ਵਿੱਚ ਇਨਕਮਟੈਕਸ ਦਾ ਕਮਿਸ਼ਨਰ ਹੈ।

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

ਸਲਮਾ ਸੁਲਤਾਨ ਆਪਣੇ ਘਰ ਦੇ ਦੂਜੇ ਬੱਚੇ ਵਜੋਂ ਪੈਦਾ ਹੋਈ ਸੀ। ਉਸਦੇ ਪਿਤਾ ਵਿਦਵਾਨ ਅਤੇ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਮੁਹੰਮਦ ਅਸਗਰ ਅੰਸਾਰੀ ਅਤੇ ਮਾਂ ਘਰੇਲੂ ਔਰਤ ਸੀ। ਸਲਮਾ ਦੀ ਇੱਕ ਵੱਡੀ ਭੈਣ ਮੈਮੂਨਾ ਸੁਲਤਾਨ ( ਭੋਪਾਲ ਤੋਂ ਚਾਰ ਵਾਰ ਸੰਸਦ ਮੈਂਬਰ) ਸੀ। ਸਲਮਾ ਅਤੇ ਮੈਮੂਨਾ ਅਫ਼ਗਾਨਿਸਤਾਨ ਦੇ ਸ਼ਾਹ ਸ਼ੁਜਾ ਦੀਆਂ ਮਹਾਨ-ਪੜਪੋਤੀਆਂ ਸਨ। ਸਲਮਾ ਨੇ ਆਪਣੀ ਸਕੂਲੀ ਪੜ੍ਹਾਈ ਮੱਧ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਕੀਤੀ ਅਤੇ ਗ੍ਰੈਜੂਏਸ਼ਨ ਭੋਪਾਲ ਤੋਂ ਕੀਤੀ। ਉਸਨੇ ਇੰਦਰਪ੍ਰਸਥ ਕਾਲਜ ਫਾਰ ਵੂਮਨ, ਦਿੱਲੀ ਤੋਂ ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਇਸਦੇ ਨਾਲ ਹੀ 23 ਸਾਲ ਦੀ ਉਮਰ ਵਿੱਚ ਦੂਰਦਰਸ਼ਨ ਲਈ ਆਡੀਸ਼ਨ ਦਿੱਤਾ।

ਕਰੀਅਰ

ਪ੍ਰਤਿਮਾ ਪੁਰੀ ਅਤੇ ਗੋਪਾਲ ਕੌਲ ਦੂਰਦਰਸ਼ਨ ਵਿਚ ਉਸ ਸਮੇਂ ਬਾਕਾਇਦਾ ਦਿੱਸਦੇ ਚਿਹਰੇ ਸਨ, ਜਿਨ੍ਹਾਂ ਨੇ ਇਸਦੀ ਸ਼ੁਰੂਆਤ 15 ਸਤੰਬਰ 1959 ਨੂੰ ਕੀਤੀ ਸੀ। ਦੂਰਦਰਸ਼ਨ ਨੇ 1965 ਵਿਚ 5 ਮਿੰਟ ਦੇ ਇਕ ਖ਼ਬਰ ਬੁਲੇਟਿਨ ਦੀ ਸ਼ੁਰੂਆਤ ਕੀਤੀ ਸੀ। ਸਲਮਾ ਸੁਲਤਾਨ ਨੇ 31 ਅਕਤੂਬਰ 1984 ਨੂੰ ਦੂਰਦਰਸ਼ਨ 'ਤੇ ਸ਼ਾਮ ਦੀਆਂ ਖ਼ਬਰਾਂ 'ਚ ਇੰਦਰਾ ਗਾਂਧੀ ਦੀ ਹੱਤਿਆ ਦੀ ਪਹਿਲੀ ਖ਼ਬਰ ਦਿੱਤੀ ਸੀ, ਜਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ, ਇਹ ਖ਼ਬਰ ਇਸ ਘਟਨਾ ਤੋਂ 10 ਘੰਟੇ ਤੋਂ ਵੀ ਵੱਧ ਸਮੇਂ ਬਾਅਦ ਦਿੱਤੀ ਗਈ ਸੀ।

ਬਤੌਰ ਨਿਰਦੇਸ਼ਕ

ਆਪਣੀ ਸੇਵਾਮੁਕਤੀ ਤੋਂ ਬਾਅਦ ਸਲਮਾ ਸੁਲਤਾਨ ਆਪਣੇ ਪ੍ਰੋਡਕਸ਼ਨ ਹਾਊਸ ਲੈਂਸਵਿਊ ਪ੍ਰਾਈਵੇਟ ਲਿਮਟਿਡ ਦੇ ਅਧੀਨ ਦੂਰਦਰਸ਼ਨ ਲਈ ਸਮਾਜਿਕ ਵਿਸ਼ਿਆਂ 'ਤੇ ਸੀਰੀਅਲ ਨਿਰਦੇਸ਼ਨ ਦਾ ਕੰਮ ਕਰਦੀ ਹੈ। ਉਸ ਦੇ ਸੀਰੀਅਲ ਪੰਚਤੰਤਰ ਸੇ, ਸੁਨੋ ਕਾਹਨੀ, ਸਵਰ ਮੇਰੇ ਤੁਮ੍ਹਾਰੇ ਅਤੇ ਜਲਤੇ ਸਵਾਲ ਨੇ ਧਿਆਨ ਖਿੱਚਿਆ ਹੈ। ਪੰਚਤੰਤਰ ਸੇ 1989 ਵਿਚ ਮਹਾਂਭਾਰਤ ਤੋਂ ਜਲਦੀ ਹੀ ਬਾਅਦ ਟੈਲੀਕਾਸਟ ਕੀਤਾ ਜਾਂਦਾ ਸੀ ਅਤੇ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਸੀ। ਜਲਤੇ ਸਾਵਲ ਔਰਤਾਂ ਦੇ ਮਸਲਿਆਂ 'ਤੇ ਇਕ ਸੀਰੀਅਲ ਸੀ, ਜਿਸ ਦਾ 2004 ਵਿਚ ਡੀਡੀ ਨਿਊਜ਼ 'ਤੇ ਐਤਵਾਰ ਨੂੰ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਂਦਾ ਸੀ।

ਨਿੱਜੀ ਜ਼ਿੰਦਗੀ

ਸਲਮਾ ਸੁਲਤਾਨ ਆਮਿਰ ਕਿਦਵਈ ਦੀ ਵਿਧਵਾ ਹੈ, ਜਿਸ ਨੇ ਇੰਜੀਨੀਅਰ ਇੰਡੀਆ (ਈ.ਆਈ.ਐਲ.) ਲਈ ਕੰਮ ਕੀਤਾ ਸੀ। ਸਲਮਾ ਇਨਕਮ ਟੈਕਸ ਕਮਿਸ਼ਨਰ ਸਾਦ ਕਿਦਵਈ ਅਤੇ ਕੋਰੀਓਗ੍ਰਾਫਰ ਬੇਟੀ ਸਾਨਾ ਦੀ ਮਾਂ ਹੈ। ਸਲਮਾ ਦੇ ਦੋ ਪੋਤੇ ਹਨ। ਸਾਦ ਕਿਦਵਈ ਦਾ ਵਿਆਹ ਗੇਤੀ ਖਾਨ ਕਿਦਵਈ (ਜਨਮ 1978) ਨਾਲ ਹੋਇਆ ਹੈ, ਜੋ ਇੱਕ ਡਿਜ਼ਾਈਨਰ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ- ਸਮਰ ਅਤੇ ਮੇਹਰ। ਸਾਦ ਅਤੇ ਗੇਤੀ ਹੁਣ ਬੀ.ਆਰ.ਐਸ. ਨਗਰ, ਲੁਧਿਆਣਾ ਵਿੱਚ ਵਸ ਗਏ ਹਨ।

ਸਾਦ ਕਿਦਵਈ, ਸਲਮਾ ਦਾ ਬੇਟਾ ਨਵੰਬਰ, 2017 ਤੋਂ ਕਟੱਕ, ਓਡੀਸ਼ਾ ਵਿੱਚ ਇਨਕਮਟੈਕਸ ਦਾ ਕਮਿਸ਼ਨਰ ਹੈ।

ਹਵਾਲੇ

ਬਾਹਰੀ ਲਿੰਕ

  • Salma Sultan reading news of Indira Gandhi's death on ਯੂਟਿਊਬ
  • Doordarshan history by Salma Sultan on ਯੂਟਿਊਬ
  • Panchtantra Se serial episode on ਯੂਟਿਊਬ
  • Suno Kahani serial episode on ਯੂਟਿਊਬ
  • Swar Mere Tumhare serial promo on ਯੂਟਿਊਬ
  • Roshni Ka Safar serial promo on ਯੂਟਿਊਬ
  • Doordarshan 50 years in 2009 on ਯੂਟਿਊਬ

Text submitted to CC-BY-SA license. Source: ਸਲਮਾ ਸੁਲਤਾਨ by Wikipedia (Historical)