Aller au contenu principal

ਓਮਾਇਮਾ ਸੋਹੇਲ


ਓਮਾਇਮਾ ਸੋਹੇਲ



ਓਮਾਇਮਾ ਸੋਹੇਲ (ਜਨਮ 11 ਜੁਲਾਈ 1997) ਇੱਕ ਪਾਕਿਸਤਾਨੀ ਕ੍ਰਿਕਟਰ ਹੈ। ਸਤੰਬਰ 2018 ਵਿੱਚ ਉਸ ਨੂੰ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਵਿਰੁੱਧ ਸੀਰੀਜ਼ ਲਈ ਪਾਕਿਸਤਾਨ ਮਹਿਲਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸਨੇ 8 ਅਕਤੂਬਰ 2018 ਨੂੰ ਬੰਗਲਾਦੇਸ਼ ਦੇ ਵਿਰੁੱਧ ਪਾਕਿਸਤਾਨ ਲਈ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਆਪਣੀ ਪੂਰੀ ਅੰਤਰਰਾਸ਼ਟਰੀ ਸ਼ੁਰੁਆਤ ਤੋਂ ਪਹਿਲਾਂ ਉਸਨੂੰ 2018 ਮਹਿਲਾ ਟੀ-20 ਏਸ਼ੀਆ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਨਹੀਂ ਖੇਡੀ।

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸੇ ਮਹੀਨੇ ਦੇ ਬਾਅਦ ਉਸਨੇ 25 ਅਕਤੂਬਰ 2018 ਨੂੰ ਆਸਟ੍ਰੇਲੀਆ ਮਹਿਲਾ ਦੇ ਵਿਰੁੱਧ ਪਾਕਿਸਤਾਨ ਮਹਿਲਾ ਟੀਮ ਲਈ ਆਪਣੀ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ (ਡਬਲਊ.ਟੀ. 20. ਆਈ.) ਦੀ ਸ਼ੁਰੂਆਤ ਕੀਤੀ ਸੀ। ਜਨਵਰੀ 2020 ਵਿੱਚ ਉਸਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਹਵਾਲੇ

ਬਾਹਰੀ ਲਿੰਕ

  • ਓਮਾਇਮਾ ਸੋਹੇਲ ਈਐੱੱਸਪੀਐੱਨ ਕ੍ਰਿਕਇਨਫੋ ਉੱਤੇ

Text submitted to CC-BY-SA license. Source: ਓਮਾਇਮਾ ਸੋਹੇਲ by Wikipedia (Historical)


INVESTIGATION