Aller au contenu principal

ਚਾਰ ਅਧਿਆਏ (ਨਾਵਲ)


ਚਾਰ ਅਧਿਆਏ (ਨਾਵਲ)


ਚਾਰ ਅਧਿਆਏ ਰਾਬਿੰਦਰਨਾਥ ਟੈਗੋਰ ਦੁਆਰਾ ਬੰਗਾਲੀ ਵਿੱਚ ਲਿਖਿਆ ਇੱਕ ਰਾਜਨੀਤਿਕ ਨਾਵਲ ਹੈ। ਇਹ 1934 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਰਬਿੰਦਰਨਾਥ ਦਾ ਲਿਖਿਆ ਆਖ਼ਰੀ ਨਾਵਲ ਹੈ। ਇਸ ਦਾ ਰਾਬਿੰਦਰਨਾਥ ਦੀ " ਰਬੀਬਰ " ਕਹਾਣੀ ਨਾਲ ਸਬੰਧ ਹੈ।

ਬ੍ਰਿਟਿਸ਼ ਭਾਰਤ ਵਿੱਚ ਅਸਹਿਯੋਗ ਅੰਦੋਲਨ ਤੋਂ ਬਾਅਦ, ਬੰਗਾਲ ਵਿੱਚ ਇੱਕ ਨਵੇਂ ਹਿੰਸਕ ਇਨਕਲਾਬੀ ਯਤਨ ਸ਼ੁਰੂ ਕੀਤੇ ਗਏ ਸਨ। ਅਸਲ ਵਿੱਚ ਕਹਾਣੀ ਬਰਬਰ ਅੱਤਵਾਦ ਦੀ ਆਲੋਚਨਾ ਕਰਕੇ ਲਿਖੀ ਗਈ ਹੈ। ਅੱਤਵਾਦੀਆਂ ਦਾ ਨੇਤਾ ਇੰਦਰਨਾਥ ਇਕ ਪਾਸੇ ਜਿੰਨਾ ਅਲੌਕਿਕ ਹੈ, ਓਨਾ ਹੀ ਜ਼ਾਲਮ ਵੀ ਹੈ। ਉਸ ਦੇ ਨਿਰਦੇਸ਼ਨ ਹੇਠ ਅਤਿੰਦਰਾ ਅਤੇ ਏਲਾ ਦੇ ਪਿਆਰ ਦੇ ਅੰਤ ਦੀ ਮੁੱਖ ਕਹਾਣੀ ਪੇਸ਼ ਕੀਤੀ ਗਈ ਹੈ।

ਫ਼ਿਲਮ ਨਿਰਮਾਣ

ਹੇਠ ਲਿਖੀਆਂ ਫ਼ਿਲਮਾਂ ਰਬਿੰਦਰਨਾਥ ਦੇ ਨਾਵਲ "ਚਾਰ ਅਧਿਆਏ" 'ਤੇ ਆਧਾਰਿਤ ਹਨ:

  • ਚਾਰ ਅਧਿਆਏ, 1998 ਹਿੰਦੀ ਫ਼ਿਲਮ
  • ਏਲਰ ਚਾਰ ਅਧਿਆਏ, 2012 ਭਾਰਤੀ ਬੰਗਾਲੀ ਫ਼ਿਲਮ

ਹਵਾਲੇ


Text submitted to CC-BY-SA license. Source: ਚਾਰ ਅਧਿਆਏ (ਨਾਵਲ) by Wikipedia (Historical)