Aller au contenu principal

ਕਾਬੁਲੀਵਾਲਾ (ਨਿੱਕੀ ਕਹਾਣੀ)


ਕਾਬੁਲੀਵਾਲਾ (ਨਿੱਕੀ ਕਹਾਣੀ)


ਕਾਬੁਲੀਵਾਲਾ ਰਾਬਿੰਦਰਨਾਥ ਟੈਗੋਰ ਦੀ ਇੱਕ ਬੰਗਾਲੀ ਨਿੱਕੀ ਕਹਾਣੀ ਹੈ, ਟੈਗੋਰ ਦੇ "ਸਾਧਨਾ" ਕਾਲ਼ ਦੌਰਾਨ (ਟੈਗੋਰ ਦੇ ਇੱਕ ਰਸਾਲੇ ਦੇ ਨਾਮ `ਤੇ 1891 ਤੋਂ 1895 ਤੱਕ) 1892 ਵਿੱਚ ਲਿਖੀ ਗਈ। ਕਹਾਣੀ ਕਾਬੁਲ, ਅਫਗਾਨਿਸਤਾਨ ਦੇ ਇੱਕ ਪਸ਼ਤੂਨ ਦੀ ਹੈ, ਜੋ ਹਰ ਸਾਲ ਸੁੱਕੇ ਮੇਵੇ ਵੇਚਣ ਲਈ ਕਲਕੱਤਾ (ਅਜੋਕੇ ਕੋਲਕਾਤਾ ), ਭਾਰਤ ਦਾ ਦੌਰਾ ਕਰਦਾ ਹੈ। ਭਾਰਤ ਵਿੱਚ ਰਹਿੰਦੇ ਹੋਏ, ਉਹ ਇੱਕ ਮੱਧ-ਸ਼੍ਰੇਣੀ ਦੇ ਕੁਲੀਨ ਪਰਿਵਾਰ ਦੀ ਇੱਕ ਪੰਜ ਸਾਲ ਦੀ ਕੁੜੀ, ਮਿੰਨੀ ਨਾਲ਼ ਪਿਆਰ ਭਰਿਆ ਰਿਸ਼ਤਾ ਬਣਾ ਲੈਂਦਾ ਹੈ, ਜਿਸ ਤੋਂ ਉਸਨੂੰ ਅਫ਼ਗਾਨਿਸਤਾਨ ਵਿੱਚ ਆਪਣੀ ਪਿਆਰੀ ਧੀ ਦੀ ਯਾਦ ਆਉਂਦੀ ਹੈ।

ਥੀਮ ਅਤੇ ਪਲਾਟ

ਇਸ ਕਹਾਣੀ ਦਾ ਮੁੱਖ ਵਿਸ਼ਾ ਇਹ ਹੈ ਕਿ ਮਨੁੱਖ, ਭਾਵੇਂ ਉਨ੍ਹਾਂ ਦੀ ਕੌਮੀਅਤ ਜਾਂ ਪਿਛੋਕੜ ਕੋਈ ਵੀ ਹੋਵੇ, ਸਾਰੇ ਇੱਕੋ ਜਿਹੇ ਹੁੰਦੇ ਹਨ, ਜਿਵੇਂ ਕਿ ਆਪਣੇ ਬਾਲਾਂ ਨਾਲ਼ ਪਿਆਰ ਤੋਂ ਪਤਾ ਲੱਗਦਾ ਹੈ। ਕਹਾਣੀ ਵਿੱਚ ਪਿਆਰ ਦੀਆਂ ਤਿੰਨ ਉਦਾਹਰਣਾਂ ਹਨ- ਬਿਰਤਾਂਤਕਾਰ ਅਤੇ ਉਸਦੀ ਧੀ ਮਿੰਨੀ; ਅਫਗਾਨਿਸਤਾਨ ਵਿੱਚ ਕਾਬੁਲੀਵਾਲਾ "ਰਹਿਮਤ" ਅਤੇ ਉਸਦੀ ਆਪਣੀ ਧੀ; ਅਤੇ ਰਹਿਮਤ "ਕਾਬੁਲੀਵਾਲਾ" ਅਤੇ ਮਿੰਨੀ। ਇਸ ਕਹਾਣੀ ਵਿੱਚ ਰਹਿਮਤ ਹਰ ਸਾਲ ਸੁੱਕੇ ਮੇਵੇ ਵੇਚਣ ਅਤੇ ਮਿੰਨੀ ਨਾਮ ਦੀ ਇਸ ਕੁੜੀ ਨੂੰ ਮਿਲਣ ਲਈ ਭਾਰਤ ਆਉਂਦਾ ਹੈ। ਕਰਜ਼ਾ ਵਸੂਲਣ ਦੌਰਾਨ ਉਸ ਦਾ ਇਕ ਵਿਅਕਤੀ ਨਾਲ ਝਗੜਾ ਹੋ ਗਿਆ ਅਤੇ ਉਸ ਨੂੰ ਕੈਦ ਕਰ ਲਿਆ ਗਿਆ। ਕਈ ਸਾਲਾਂ ਬਾਅਦ ਉਸ ਨੂੰ ਮੁਆਫ਼ ਕਰ ਦਿੱਤਾ ਗਿਆ ਅਤੇ ਜੇਲ੍ਹ ਤੋਂ ਰਿਹਾਅ ਹੋ ਗਿਆ। ਉਹ ਮਿੰਨੀ ਨੂੰ ਉਸਦੇ ਵਿਆਹ ਵਾਲੇ ਦਿਨ ਉਸਦੇ ਘਰ ਮਿਲਣ ਆਇਆ, ਪਰ ਉਹ ਵੱਡੀ ਹੋ ਗਈ ਸੀ ਅਤੇ ਉਸਨੂੰ ਪਛਾਣ ਨਹੀਂ ਸਕੀ। ਐਪਰ, ਉਸਦੇ ਪਿਤਾ ਨੇ ਉਸਨੂੰ ਕੁਝ ਪੈਸੇ ਦਿੱਤੇ ਤਾਂ ਜੋ ਉਹ ਆਪਣੀ ਧੀ ਕੋਲ਼ ਜਾ ਸਕੇ। 

ਰੂਪਾਂਤਰ

ਕਹਾਣੀ ਦਾ ਕਈ ਵਾਰ ਨਵਾਂ ਰੂਪ ਦਿੱਤਾ ਗਿਆ ਹੈ ਜਿਵੇਂ ਕਿ ਹੇਠਾਂ ਸੂਚੀ ਦਿੱਤੀ ਹੈ:

  • ਕਾਬੁਲੀਵਾਲਾ, 1957 ਦੀ ਬੰਗਾਲੀ ਫਿਲਮ
  • ਕਾਬੁਲੀਵਾਲਾ, 1961 ਦੀ ਹਿੰਦੀ ਫ਼ਿਲਮ
  • ਕਾਬੁਲੀਵਾਲਾ, 2006 ਦੀ ਬੰਗਾਲੀ ਫਿਲਮ
  • ਕਾਬੁਲੀਵਾਲਾ - ਰਾਬਿੰਦਰਨਾਥ ਟੈਗੋਰ ਦੀਆਂ ਕਹਾਣੀਆਂ ਟੈਲੀਵਿਜ਼ਨ ਲੜੀਵਾਰ ਦੇ ਹਿੱਸੇ ਵਜੋਂ
  • ਬਾਇਓਸਕੋਪਵਾਲਾ, ਇੱਕ 2018 ਦੀ ਹਿੰਦੀ ਫ਼ਿਲਮ

ਇਹ ਵੀ ਵੇਖੋ

  • ਰਬਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਦੀ ਸੂਚੀ

ਹਵਾਲੇ


Text submitted to CC-BY-SA license. Source: ਕਾਬੁਲੀਵਾਲਾ (ਨਿੱਕੀ ਕਹਾਣੀ) by Wikipedia (Historical)