Aller au contenu principal

ਗੀਤਾਂਜਲੀ


ਗੀਤਾਂਜਲੀ


ਗੀਤਾਂਜਲੀ (ਬੰਗਾਲੀ: গীতাঞ্জলি - ਉਚਾਰਣ: ਗੀਤਾਂਜੋਲੀ, ਅੰਗਰੇਜ਼ੀ:Gitanjali), ਰਬਿੰਦਰਨਾਥ ਟੈਗੋਰ ਦੀਆਂ ਕਵਿਤਾਵਾਂ ਦਾ ਸੰਗ੍ਰਿਹ ਹੈ, ਜਿਸ ਦੇ ਲਈ ਉਨ੍ਹਾਂ ਨੂੰ 1913 ਵਿੱਚ ਨੋਬਲ ਇਨਾਮ ਮਿਲਿਆ ਸੀ। ਗੀਤਾਂਜਲੀ ਦੋ ਸ਼ਬਦਾਂ, ਗੀਤ ਅਤੇ ਅੰਜਲੀ ਨੂੰ ਮਿਲਾ ਕੇ ਬਣਿਆ ਹੈ ਜਿਸਦਾ ਅਰਥ ਹੈ - ਗੀਤਾਂ ਦਾ ਤੋਹਫ਼ਾ। ਇਹ ਅੰਗਰੇਜ਼ੀ ਵਿੱਚ ਲਿਖੀਆਂ 103 ਕਵਿਤਾਵਾਂ ਹਨ, (ਜਿਆਦਾਤਰ ਅਨੁਵਾਦ)।

ਇਹ ਅਨੁਵਾਦ ਲੇਖਕ ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਸਨ। ਉਥੇ ਇਨ੍ਹਾਂ ਕਵਿਤਾਵਾਂ ਨੂੰ ਬਹੁਤ ਹੀ ਪ੍ਰਸ਼ੰਸਾ ਮਿਲੀ ਸੀ। ਇਹ ਕਿਤਾਬ ਪਹਿਲੀ ਵਾਰ ਨਵੰਬਰ 1912 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਦੀ ਡਬਲਿਊ ਬੀ ਯੀਟਸ ਨੇ ਬਹੁਤ ਹੀ ਉਤਸ਼ਾਹ ਨਾਲ ਭੂਮਿਕਾ ਲਿਖੀ ਸੀ। ਇਸੇ ਕਾਵਿ-ਸੰਗ੍ਰਹਿ ਲਈ ਰਬਿੰਦਰਨਾਥ ਟੈਗੋਰ ਨੂੰ 1913 ਵਿੱਚ ਨੋਬਲ ਇਨਾਮ ਮਿਲਿਆ। ਇਸ ਨਾਲ ਟੈਗੋਰ ਪਹਿਲੇ ਐਸੇ ਵਿਅਕਤੀ ਬਣੇ ਜਿਨ੍ਹਾਂ ਨੂੰ ਯੂਰਪਵਾਸੀ ਨਾ ਹੁੰਦੇ ਹੋਏ ਵੀ ਨੋਬਲ ਇਨਾਮ ਮਿਲਿਆ। ਗੀਤਾਂਜਲੀ ਪੱਛਮੀ ਜਗਤ ਵਿੱਚ ਬਹੁਤ ਹੀ ਪ੍ਰਸਿੱਧ ਹੋਈ ਹੈ ਅਤੇ ਇਸ ਦੇ ਬਹੁਤ ਸਾਰੇ ਅਨੁਵਾਦ ਕੀਤੇ ਗਏ ਹਨ।

ਇਸ ਰਚਨਾ ਦਾ ਮੂਲ ਸੰਸਕਰਣ ਬੰਗਲਾ ਵਿੱਚ ਸੀ ਜਿਸ ਵਿੱਚ ਜਿਆਦਾਤਰ ਭਗਤੀਮਈ ਗੀਤ ਸਨ।

ਬੰਗਲਾ ਗੀਤਾਂਜਲੀ ਅਤੇ ਅੰਗਰੇਜ਼ੀ ਗੀਤਾਂਜਲੀ

ਗੀਤਾਂਜਲੀ ਨਾਮਕ ਅੰਗਰੇਜ਼ੀ ਕਾਵਿ-ਸੰਗ੍ਰਿਹ ਬੰਗਾਲੀ ਵਿੱਚ ਲਿਖੇ ਇਸੇ ਨਾਮ ਦੇ ਕਾਵਿ-ਸੰਗ੍ਰਿਹ ਦਾ ਅਨੁਵਾਦ ਨਹੀਂ ਹੈ। ਵਿਸ਼ਵਭਾਰਤੀ ਦੀ ਬੰਗਾਲੀ ਗੀਤਾਂਜਲੀ ਵਿੱਚ ਸਾਫ਼ ਕੀਤਾ ਗਿਆ ਹੈ ਕਿ ਅੰਗਰੇਜ਼ੀ ਗੀਤਾਂਜਲੀ ਵਿੱਚ ਇਸਦੀਆਂ ਸਿਰਫ 53 ਕਵਿਤਾਵਾਂ ਲਈਆਂ ਗਈਆਂ ਹਨ। ਬਾਕੀ 50 ਕਵਿਤਾਵਾਂ ਉਨ੍ਹਾਂ ਦੇ ਇੱਕ ਡਰਾਮੇ ਅਤੇ ਅਠ ਹੋਰ ਕਿਤਾਬਾਂ ਵਿੱਚੋਂ ਚੁਣੀਆਂ ਗਈਆਂ ਹਨ -ਮੁੱਖ ਤੌਰ ਤੇ ਗੀਤਮਾਲਾ (17 ਕਵਿਤਾਵਾਂ), ਨੈਵੇਦਿਆ (15 ਕਵਿਤਾਵਾਂ) ਅਤੇ ਖੇਯਾ (11 ਕਵਿਤਾਵਾਂ) ਵਿੱਚੋਂ।. ਅੰਗਰੇਜ਼ੀ ਵਿੱਚ ਬੰਗਾਲੀ ਦੀ ਸਭ ਤੋਂ ਜਿਆਦਾ ਚਰਚਿਤ ਕਵਿਤਾ 'ਚਿੱਤ ਯੇਥਾ ਭਯ਼ਸ਼ੂਨ੍ਯ ਉਚ ਯੇਥਾ ਸ਼ਿਰ' ਦਾ ਅੰਗਰੇਜ਼ੀ ਅਨੁਵਾਦ ‘ਵੇਅਰ ਦ ਮਾਈਂਡ ਇਜ ਵਿਦਾਊਟ ਫੀਅਰ’ ਇਸ ਵਿੱਚ ਹੈ ਹੀ ਨਹੀਂ।

ਹਵਾਲੇ


Text submitted to CC-BY-SA license. Source: ਗੀਤਾਂਜਲੀ by Wikipedia (Historical)



ghbass