Aller au contenu principal

7 ਸਤੰਬਰ


7 ਸਤੰਬਰ


7 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 250ਵਾਂ (ਲੀਪ ਸਾਲ ਵਿੱਚ 251ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 115 ਦਿਨ ਬਾਕੀ ਹਨ।

ਵਾਕਿਆ

  • 1896 – ਲੁਡਵਿੰਗ ਰੇਹਨ ਨੇ ਪਹਿਲੀ ਦਿਲ ਦਾ ਅਪਰੇਸ਼ਨ ਸਫਲਤਾਪੂਰਵਿਕ ਕੀਤਾ।
  • 1927 – ਪਹਿਲਾ ਇਲੈਕਟ੍ਰਾਨਿਕ ਟੀਵੀ ਬਣਿਆ ਜਿਸ ਨੂੰ ਫਿਲੋ ਫਰਨਸਵਰਥ ਨੇ ਪ੍ਰਾਪਤ ਕੀਤਾ।
  • 1986 – ਦੱਖਣੀ ਅਫਰੀਕਾ ਦੇ ਚਰਚ ਦਾ ਪਹਿਲਾ ਕਾਲਾ ਪ੍ਰਬੰਧਕ ਦੇਸਮੰਡ ਟੂਟੂ ਬਣਿਆ।

ਜਨਮ

  • 1533 – ਇੰਗਲੈਂਡ ਅਤੇ ਆਇਰਲੈਂਡ ਦੀ ਰਾਣੀ ਅਲੀਜ਼ਾਬੈਥ ਪਹਿਲੀ ਦਾ ਜਨਮ।
  • 1887 – ਸੰਸਕ੍ਰਿਤ ਵਿਦਵਾਨ ਅਤੇ ਬੰਗਾਲੀ ਦਾਰਸ਼ਨਕ ਗੋਪੀਨਾਥ ਕਵੀਰਾਜ ਦਾ ਜਨਮ।
  • 1870 – ਰੂਸੀ ਕਹਾਣੀ ਲੇਖਕ, ਜਹਾਜ਼-ਚਾਲਕ, ਕਾਢੀ ਅਤੇ ਸਾਹਸੀ ਯਾਤਰੀ ਅਲੈਗਜ਼ੈਂਡਰ ਕੂਪਰਿਨ ਦਾ ਜਨਮ।
  • 1906 – ਭਾਰਤੀ ਫ਼ਿਲਮੀ ਨਿਰਦੇਸ਼ਕ ਮਹਿਬੂਬ ਖਾਨ ਦਾ ਜਨਮ।
  • 1917 – ਆਸਟਰੇਲਿਆਈ – ਬਰੀਤਾਨੀ ਰਸਾਇਣ ਵਿਗਿਆਨੀ ਜਾਨ ਕਾਰਨਫੋਰਥ ਦਾ ਜਨਮ।
  • 1933 – ਭਾਰਤ ਦੀ ਸਮਾਜਕ ਕਾਰਕੁਨ,ਜਿਸਨੇ ਔਰਤਾਂ ਦੇ ਸਮਾਜਕ ਅਤੇ ਆਰਥਕ ਵਿਕਾਸ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਜ ਕੀਤਾ ਇਲਾ ਭੱਟ ਦਾ ਜਨਮ।
  • 1934 – ਸਰਸਵਤੀ ਸਨਮਾਨ ਨਾਲ ਸਨਮਾਨਿਤ ਸਾਹਿਤਕਾਰ, ਬੰਗਾਲੀ ਕਵੀ ਸੁਨੀਲ ਗੰਗੋਪਾਧਿਆਏ ਦਾ ਜਨਮ।
  • 1941 – ਹਿੰਦੀ ਨਾਵਲਕਾਰ ਅਤੇ ਨਾਟਕਕਾਰ ਸਰੇਂਦਰ ਵਰਮਾ ਦਾ ਜਨਮ।
  • 1953 – ਭਾਰਤੀ ਅਭਿਨੇਤਰੀ ਲਿਲੇਟ ਦੂਬੇ ਦਾ ਜਨਮ।
  • 1954 – ਪੰਜਾਬੀ ਲੇਖਕ, ਪੱਤਰਕਾਰ ਸਤਨਾਮ ਸਿੰਘ ਮਾਣਕ ਦਾ ਜਨਮ।

ਦਿਹਾਂਤ

  • 1979 – ਅੰਗਰੇਜ਼ੀ ਸਾਹਿਤਕ ਆਲੋਚਕ ਆਈ ਏ ਰਿਚਰਡਸ ਦਾ ਦਿਹਾਂਤ।
  • 2004 – ਉਰਦੂ ਅਫ਼ਸਾਨਾਕਾਰ, ਡਰਾਮਾਕਾਰ, ਵਾਰਤਕਕਾਰ ਇਸ਼ਫ਼ਾਕ ਅਹਿਮਦ ਦਾ ਦਿਹਾਂਤ।

Text submitted to CC-BY-SA license. Source: 7 ਸਤੰਬਰ by Wikipedia (Historical)