Aller au contenu principal

17 ਸਤੰਬਰ


17 ਸਤੰਬਰ


17 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 260ਵਾਂ (ਲੀਪ ਸਾਲ ਵਿੱਚ 261ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 105 ਦਿਨ ਬਾਕੀ ਹਨ।

ਵਾਕਿਆ

  • 1965 – ਊਮਿਓ ਯੂਨੀਵਰਸਿਟੀ ਦੀ ਸਥਾਪਨਾ ਹੋਈ।
  • 2013 – ਮੁਜੱਫ਼ਰਨਗਰ ਦੰਗੇ: ਦੰਗਾ ਪ੍ਰਭਾਵਿਤ ਹਰ ਥਾਂ ਤੋਂ ਕਰਫਿਉ ਹਟਾ ਲਿਆ।

ਜਨਮ

  • 1883 – ਆਧੁਨਿਕਤਾਵਾਦ ਅਤੇ ਬਿੰਬਵਾਦ ਨਾਲ ਨੇੜੇ ਤੋਂ ਜੁੜਿਆ ਅਮਰੀਕੀ ਕਵੀ ਵਿਲੀਅਮ ਕਾਰਲੋਸ ਵਿਲੀਅਮਜ਼ ਦਾ ਜਨਮ।
  • 1906 – ਡਰਾਮਾਕਾਰ ਅਤੇ ਪ੍ਰਿੰਸੀਪਲ ਆਬਿਦ ਅਲੀ ਆਬਿਦ ਦਾ ਜਨਮ।
  • 1915 – ਭਾਰਤੀ ਪੇਂਟਰ ਅਤੇ ਫਿਲਮ ਡਾਇਰੈਕਟਰ ਮਕਬੂਲ ਫ਼ਿਦਾ ਹੁਸੈਨ ਦਾ ਜਨਮ।
  • 1922 – ਅੰਗੋਲਾ ਦੇ ਪਹਿਲੇ ਪ੍ਰਧਾਨ ਅੰਤੋਨੀਓ ਆਗਸਤੀਨੋ ਨੇਟੋ ਦਾ ਜਨਮ।
  • 1935 – ਅਮਰੀਕੀ ਨਾਵਲਕਾਰ, ਕਹਾਣੀ ਲੇਖਕ, ਨਿਬੰਧਕਾਰ, ਕਵੀ ਅਤੇ ਕਾਉਂਟਰਕਲਚਰਲ ਹਸਤੀ ਕੇਨ ਕੇਸੀ ਦਾ ਜਨਮ।
  • 1937 – ਉੜੀਆ ਅਤੇ ਅੰਗਰੇਜ਼ੀ ਕਵੀ, ਆਲੋਚਕ ਅਤੇ ਸਾਹਿਤਕਾਰ ਸੀਤਾਕਾਂਤ ਮਹਾਪਾਤਰ ਦਾ ਜਨਮ।
  • 1950 – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ।

ਦਿਹਾਂਤ

  • 1974 – ਪਾਕਿਸਤਾਨ ਗ਼ਜ਼ਲ ਗਾਇਕ ਉਸਤਾਦ ਅਮਾਨਤ ਅਲੀ ਖ਼ਾਨ ਦਾ ਦਿਹਾਂਤ।
  • 1994 – ਆਸਤ੍ਰਿਆਈ-ਬਰਤਾਨਵੀ ਦਾਰਸ਼ਨਿਕ ਕਾਰਲ ਪੌਪਰ ਦਾ ਦਿਹਾਂਤ।
  • 1999 – ਹਿੰਦੀ ਅਤੇ ਉਰਦੂ ਕਵੀ ਅਤੇ ਹਿੰਦੀ ਫ਼ਿਲਮਾਂ ਵਿੱਚ ਫ਼ਿਲਮ ਗੀਤਕਾਰ ਹਸਰਤ ਜੈਪੁਰੀ ਦਾ ਦਿਹਾਂਤ।

Text submitted to CC-BY-SA license. Source: 17 ਸਤੰਬਰ by Wikipedia (Historical)