Aller au contenu principal

18 ਸਤੰਬਰ


18 ਸਤੰਬਰ


18 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 261ਵਾਂ (ਲੀਪ ਸਾਲ ਵਿੱਚ 262ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 104 ਦਿਨ ਬਾਕੀ ਹਨ।

ਵਾਕਿਆ

  • ਵਿਸ਼ਵ ਜਲ ਨਿਰੀਖਣ ਦਿਵਸ
  • 1931 – ਮੁਕਦਨ ਦੀ ਘਟਨਾ: ਜਾਪਾਨ ਨੇ ਮਨਚੂਰੀਆ ਤੇ ਹਮਲਾ ਕਰਕੇ ਕਬਜ਼ਾ ਕੀਤਾ।
  • 1948 – ਹੈਦਰਾਬਾਦ ਸਟੇਟ ਨੂੰ ਭਾਰਤੀ ਸੰਘ ਵਿੱਚ ਮਿਲਾਇਆ ਗਿਆ।
  • 2008 – ਨਾਨਾਵਤੀ ਕਮਿਸ਼ਨ ਨੇ ਗੋਧਰਾ ਕਾਂਡ ਬਾਰੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਹ ਕਾਂਡ ਸਾਜ਼ਿਸ਼ ਅਧੀਨ ਵਾਪਰਿਆ।
  • 2014 – ਸਕਾਟਲੈਂਡ ਦੀ ਆਜ਼ਾਦੀ ਬਾਰੇ ਰਾਏਸ਼ੁਮਾਰੀ, 2014 ਹੋਈ।

ਜਨਮ

  • 1709 – ਅੰਗਰੇਜ਼ੀ ਕਵੀ, ਨਿਬੰਧਕਾਰ, ਆਲੋਚਕ ਸੈਮੂਅਲ ਜਾਨਸਨ ਦਾ ਜਨਮ।
  • 1883 – ਸਤੰਤਰਤਾ ਸੰਗਰਾਮੀ ਮਦਨ ਲਾਲ ਢੀਂਗਰਾ ਦਾ ਜਨਮ।
  • 1906 – ਹਿੰਦੀ ਵਿਅੰਗਕਾਰ ਅਤੇ ਹਾਸਰਸ ਕਵੀ ਕਾਕਾ ਹਾਥਰਸੀ ਦਾ ਜਨਮ।
  • 1946 – ਪੰਜਾਬ ਦਾ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਜਨਮ।
  • 1950 – ਹਿੰਦੀ ਅਤੇ ਉਰਦੂ ਫ਼ਿਲਮਾਂ ਦੀ ਅਭਿਨੇਤ ਸ਼ਬਾਨਾ ਆਜ਼ਮੀ ਦਾ ਜਨਮ।
  • 1954 – ਪਾਕਿਸਤਾਨੀ ਸਿਆਸਤਦਾਨ ਮੁਰਤਜ਼ਾ ਭੁੱਟੋ ਦਾ ਜਨਮ।
  • 1968 – ਪੰਜਾਬੀ ਕਹਾਣੀਕਾਰ ਜਸਵੀਰ ਰਾਣਾ ਦਾ ਜਨਮ।

ਦਿਹਾਂਤ

  • 1783 – ਪਾਇਨੀਅਰਿੰਗ ਸਵਿਸ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਲਿਓਨਹਾਰਡ ਇਓਲਰ ਦਾ ਦਿਹਾਂਤ।
  • 1958 – ਭਾਰਤ ਦੇ ਪ੍ਰਮੁੱਖ ਸ਼ਿਖਿਆ ਸ਼ਾਸਤਰੀ, ਸਤੰਤਰਤਾ ਸੰਗਰਾਮੀ, ਦਾਰਸ਼ਨਿਕ ਅਤੇ ਸੰਸਥਾਵਾਂ ਦੇ ਸੰਸਥਾਪਕ ਡਾ. ਭਗਵਾਨ ਦਾਸ ਦਾ ਦਿਹਾਂਤ।
  • 1962 – ਸਤੰਤਰਤਾ ਸੰਗਰਾਮੀ ਹਰਨਾਮ ਸਿੰਘ ਟੁੰਡੀਲਾਟ ਦਾ ਦਿਹਾਂਤ।
  • 1978 – ਤਰਕਸ਼ੀਲ ਲਹਿਰ ਦਾ ਮੌਢੀ ਅਬਰਾਹਿਮ ਕਾਵੂਰ ਦਾ ਦਿਹਾਂਤ।
  • 1995 – ਹਿੰਦੀ ਵਿਅੰਗਕਾਰ ਅਤੇ ਹਾਸਰਸ ਕਵੀ ਕਾਕਾ ਹਾਥਰਸੀ ਦਾ ਦਿਹਾਂਤ।

Text submitted to CC-BY-SA license. Source: 18 ਸਤੰਬਰ by Wikipedia (Historical)


INVESTIGATION