Aller au contenu principal

19 ਸਤੰਬਰ


19 ਸਤੰਬਰ


19 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 262ਵਾਂ (ਲੀਪ ਸਾਲ ਵਿੱਚ 263ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 103 ਦਿਨ ਬਾਕੀ ਹਨ।

ਵਾਕਿਆ

  • 1952 – ਇੰਗਲੈਂਡ ਦੇ ਟੂਰ ਤੋਂ ਬਾਅਦ ਅਮਰੀਕਾ ਨੇ ਚਾਰਲੀ ਚੈਪਲਿਨ ਨੂੰ ਦੇਸ਼ 'ਚ ਦਾਖਲ ਹੋਣ ਲਈ ਰੋਕਿਆ।
  • 1983 – ਸੇਂਟ ਕਿਟਸ ਅਤੇ ਨੇਵਿਸ ਅਜ਼ਾਦ ਹੋਇਆ।
  • 2008 – ਬਾਟਲਾ ਹਾਉਸ ਐਨਕਾਊਂਟਰ ਦਿੱਲੀ ਪੁਲਿਸ ਨੇ ਇੰਡੀਅਨ ਮੁਜਾਹਿਦੀਨ ਦੇ ਸ਼ੱਕੀ ਆਤੰਕਵਾਦੀਆਂ ਦੇ ਖਿਲਾਫ ਕੀਤੀ ਗਈ ਮੁੱਠਭੇੜ।

ਜਨਮ

  • 1797 – ਪੋਲਿਸ਼ ਚਿੱਤਰਕਾਰ ਅਤੇ ਫ਼ੋਜੀ ਅਫਸਰ ਜੇਨੁਰੀ ਸਚੋਦੋਲਸਕੀ ਦਾ ਜਨਮ।
  • 1911 – ਅੰਗਰੇਜ਼ੀ ਨਾਵਲਕਾਰ, ਨਾਟਕਕਾਰ ਅਤੇ ਕਵੀ ਵਿਲੀਅਮ ਗੋਲਡਿੰਗ ਦਾ ਜਨਮ।
  • 1919 – ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਪ੍ਰਕਾਸ਼ ਕੌਰ ਦਾ ਜਨਮ।
  • 1921 – ਬਰਾਜ਼ੀਲੀ ਵਿਦਿਆਵਿਦ ਅਤੇ ਦਾਰਸ਼ਨਿਕ ਪਾਓਲੋ ਫਰੇਰੇ ਦਾ ਜਨਮ।
  • 1922 – ਚੈੱਕ ਗਣਰਾਜ ਲੰਮੇ ਪੈਂਡੇ ਦਾ ਪਾਂਧੀ ਉਲੰਪਿਕ ਸੋਨ ਤਗਮਾ ਜੇਤੂ ਏਮਿਲ ਜਤੋਪੇਕ ਦਾ ਜਨਮ।
  • 1927 – ਹਿੰਦੀ ਕਵੀ ਕੁੰਵਰ ਨਰਾਇਣ ਦਾ ਜਨਮ।
  • 1929 – ਕੰਨੜ ਅਤੇ ਹਿੰਦੀ ਦੇ ਰੰਗਕਰਮੀ, ਨਿਰਦੇਸ਼ਕ ਬੀ. ਵੀ. ਕਾਰੰਤ ਦਾ ਜਨਮ।
  • 1936 – ਅਮਰੀਕਾ ਦੇ ਅਥਲੀਟ ਅਲ ਓਰਟਰ ਦਾ ਜਨਮ।
  • 1982 – ਅੰਗਰੇਜ਼ੀ ਐੱਮ.ਸੀ., ਰੈਪਰ, ਗ੍ਰਾਈਮ ਕਲਾਕਾਰ, ਗੀਤਕਾਰ ਅਤੇ ਰਿਕਾਰਡ ਸਕੈਪਟਾ ਦਾ ਜਨਮ।
  • 1986 – ਆਸਟਰੇਲੀਆ ਖਿਡਾਰਨ ਸੈਲੀ ਪੀਅਰਸਨ ਦਾ ਜਨਮ।

ਦਿਹਾਂਤ

  • 1980 – ਪੰਜਾਬ ਦਾ ਉਰਦੂ ਸ਼ਾਇਰ ਮੇਲਾ ਰਾਮ ਵਫ਼ਾ ਦਾ ਦਿਹਾਂਤ।
  • 2014 – ਭਾਰਤੀ ਮੈਂਡੋਲਿਨ ਪਲੇਅਰ ਅਤੇ ਦੱਖਣੀ ਭਾਰਤ ਦੀ ਸੰਗੀਤਕ ਪਰੰਪਰਾ ਕਾਰਨਾਟਿਕ ਦਾ ਕੰਪੋਜਰ ਯੂ ਸ੍ਰੀਨਿਵਾਸ ਦਾ ਦਿਹਾਂਤ।

Text submitted to CC-BY-SA license. Source: 19 ਸਤੰਬਰ by Wikipedia (Historical)