Aller au contenu principal

21 ਸਤੰਬਰ


21 ਸਤੰਬਰ


21 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 264ਵਾਂ (ਲੀਪ ਸਾਲ ਵਿੱਚ 265ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 101 ਦਿਨ ਬਾਕੀ ਹਨ।

ਵਾਕਿਆ

  • 1942 – ਯਹੂਦੀ ਘੱਲੂਘਾਰਾ: ਨਾਜ਼ੀ ਨੇ ਲਗਭਗ 1,000 ਯਹੂਦੀਆਂ ਨੂੰ ਕੈਪ 'ਚ ਬੰਦ ਕੀਤਾ।
  • 1964 – ਮਾਲਟਾ ਅਜ਼ਾਦ ਹੋਇਆ।
  • 1981 – ਬੇਲੀਜ਼ ਨੂੰ ਪੂਰਨ ਅਜ਼ਾਦੀ ਮਿਲੀ।
  • 1991 – ਆਰਮੀਨੀਆ ਸੋਵੀਅਤ ਸੰਘ ਤੋਂ ਅਜ਼ਾਦ ਹੋਇਆ।
  • 2010 – ਨਾਲੰਦਾ ਯੂਨੀਵਰਸਿਟੀ ਨੂੰ ਦੁਆਰਾ ਚਲਾਉਣ ਵਾਸਤੇ ਭਾਰਤ ਸਰਕਾਰ ਨੇ ਬਿੱਲ ਪਾਸ ਕੀਤਾ।
  • 2012 – ਆਈਸੋਨ ਪੂਛਲ ਤਾਰਾ ਦੀ ਖੋਜ ਦੋ ਰੂਸੀ ਪੁਲਾੜ ਵਿਗਿਆਨੀਆਂ ਵੇਤਾਲੀ ਨੇਵਸਕੀ ਅਤੇ ਆਰਤਿਓਮ ਨੋਵਿਚੋਨਾਕ ਨੇ ਕੀਤੀ।

ਜਨਮ

  • 1866 – ਅੰਗਰੇਜ਼ੀ ਵਿਗਿਆਨਕ ਗਲਪਕਾਰ ਐੱਚ ਜੀ ਵੈੱਲਜ਼ ਦਾ ਜਨਮ।
  • 1926 – ਪਾਕਿਸਤਾਨ ਦੀ ਗਾਇਕ ਅਤੇ ਅਦਾਕਾਰ ਨੂਰ ਜਹਾਂ ਦਾ ਜਨਮ।
  • 1926 – ਇਰਾਨ ਦੇ ਮਸ਼ਹੂਰ ਸਮਕਾਲੀ ਫ਼ਾਰਸੀ ਕਵੀਆਂ ਫ਼ੇਰੇਦੂਨ ਮੋਸ਼ੀਰੀ ਦਾ ਜਨਮ।
  • 1938 – ਉੱਘੇ ਚਿੰਤਕ, ਵਿਦਵਾਨ ਖੋਜੀ, ਆਲੋਚਕ ਅਤੇ ਅੰਗਰੇਜ਼ੀ ਤੇ ਪੰਜਾਬੀ ਲੇਖਕ ਡਾ. ਗੁਰਭਗਤ ਸਿੰਘ ਦਾ ਜਨਮ।
  • 1939 – ਭਾਰਤ ਦੇ ਸਮਾਜਕ ਕਾਰਕੁਨ, ਸੁਧਾਰਕ, ਰਾਜਨੇਤਾ ਅਤੇ ਸੰਤ ਪੁਰਖ ਸਵਾਮੀ ਅਗਨੀਵੇਸ਼ ਦਾ ਜਨਮ।
  • 1944 – ਭਾਰਤੀ ਫ਼ਿਲਮ ਨਿਰਮਾਤਾ, ਫੈਸ਼ਨ ਡਿਜ਼ਾਇਨਰ, ਕਵੀ ਮੁਜ਼ੱਫ਼ਰ ਅਲੀ ਦਾ ਜਨਮ।
  • 1947 – ਅਮਰੀਕੀ ਸਮਕਾਲੀ ਹਾਰਰ, ਰਹੱਸ, ਵਿਗਿਆਨ ਗਲਪ ਅਤੇ ਫੰਤਾਸੀ ਸ਼ੈਲੀਆਂ ਵਾਲਾ ਲੇਖਕ ਸਟੀਫ਼ਨ ਕਿੰਗ ਦਾ ਜਨਮ।
  • 1961 – ਅਮਰੀਕਾ ਦੀ ਅਦਾਕਾਰ ਨੈਨਸੀ ਟ੍ਰਾਵਿਸ ਦਾ ਜਨਮ।
  • 1979 – ਜਮਾਇਕਨ ਕ੍ਰਿਕਟ ਖਿਡਾਰੀ ਕਰਿਸ ਗੇਲ ਦਾ ਜਨਮ।
  • 1980 – ਭਾਰਤ ਫ਼ਿਲਮੀ ਅਦਾਕਾਰਾ ਕਰੀਨਾ ਕਪੂਰ ਦਾ ਜਨਮ।
  • 1981 – ਭਾਰਤੀ ਅਦਾਕਾਰਾ ਰਿਮੀ ਸੇਨ ਦਾ ਜਨਮ।

ਦਿਹਾਂਤ

  • 1832 – ਸਕਾਟਿਸ਼ ਇਤਿਹਾਸਕ ਨਾਵਲਕਾਰ, ਨਾਟਕਕਾਰ, ਅਤੇ ਕਵੀ ਵਾਲਟਰ ਸਕਾਟ ਦਿਹਾਂਤ।
  • 1990 – ਪਾਕਿਸਤਾਨੀ ਲੋਕ ਗਾਇਕ ਤੁਫ਼ੈਲ ਨਿਆਜ਼ੀ ਦਾ ਦਿਹਾਂਤ।
  • 2013 – ਘਾਨਾਵੀ ਕਵੀ ਅਤੇ ਲੇਖਕ ਕੋਫ਼ੀ ਅਵੂਨੋਰ ਦਾ ਦਿਹਾਂਤ।

Text submitted to CC-BY-SA license. Source: 21 ਸਤੰਬਰ by Wikipedia (Historical)


INVESTIGATION