Aller au contenu principal

28 ਸਤੰਬਰ


28 ਸਤੰਬਰ


28 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 271ਵਾਂ (ਲੀਪ ਸਾਲ ਵਿੱਚ 272ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 94 ਦਿਨ ਬਾਕੀ ਹਨ।

ਵਾਕਿਆ

  • 1837 – ਮੁਗ਼ਲ ਬਹਾਦੁਰ ਸ਼ਾਹ ਜ਼ਫ਼ਰ ਬਾਦਸ਼ਾਹ ਬਣਿਆ।
  • 1929 – ਬਾਲ ਵਿਆਹ ਰੋਕੂ ਐਕਟ ਭਾਰਤ ਵਿੱਚ ਬਰਤਾਨਵੀ ਭਾਰਤੀ ਵਿਧਾਨਸਭਾ ਨੇ ਪਾਸ ਕੀਤਾ।
  • 1963 – ਗੌਦੀ ਘਰ-ਅਜਾਇਬਘਰਦਾ ਉਦਘਾਟਨ ਹੋਇਆ।
  • 1993 – ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ) ਦਾ ਗਠਨ ਹੋਇਆ।

ਜਨਮ

  • 1746 – ਅੰਗਰੇਜ਼ ਭਾਸ਼ਾ ਸ਼ਾਸਤਰੀ ਅਤੇ ਪ੍ਰਾਚੀਨ ਭਾਰਤ ਸੰਬੰਧੀ ਸਾਂਸਕ੍ਰਿਤਕ ਅਨੁਸੰਧਾਨਾਂ ਦਾ ਮੋਢੀ ਵਿਲੀਅਮ ਜੋਨਜ਼ ਦਾ ਜਨਮ।
  • 1907 – ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ।
  • 1918 – ਯੂਕਰੇਨੀ ਮਾਨਵਵਾਦੀ ਵਿੱਦਿਆ-ਵਿਗਿਆਨੀ ਵਾਸਿਲ ਸੁਖੋਮਲਿੰਸਕੀ ਦਾ ਜਨਮ।
  • 1929 – ਭਾਰਤੀ ਪਿੱਠਵਰਤੀ ਗਾਇਕਾ ਲਤਾ ਮੰਗੇਸ਼ਕਰ ਦਾ ਜਨਮ।
  • 1929 – ਭਾਰਤ ਕਿੱਤਾ ਅਭਿਨੇਤਰੀ ਅਤੇ ਗਾਇਕਾ ਈਲਾ ਅਰੁਣ ਦਾ ਜਨਮ।
  • 1940 – ਪੰਜਾਬੀ ਵਾਰਤਕ ਲੇਖਕ ਕਰਨੈਲ ਸਿੰਘ ਸੋਮਲ ਦਾ ਜਨਮ।
  • 1943 – ਪੰਜਾਬੀ ਕਵੀ, ਲੇਖਕ ਅਤੇ ਆਈ.ਏ.ਐਸ. ਅਧਿਕਾਰੀ ਨਿਰਪਿੰਦਰ ਸਿੰਘ ਰਤਨ ਦਾ ਜਨਮ।
  • 1947 – ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਜਨਮ।
  • 1892 – ਅਮਰੀਕੀ ਨਾਟਕਕਾਰ ਅਲਮੇਰ ਰਿਚ ਦਾ ਜਨਮ।
  • 1968 – ਬਰਤਾਨਵੀ ਅਭਿਨੇਤਰੀ ਨਾਓਮੀ ਵਾਟਸ ਦਾ ਜਨਮ।
  • 1974 – ਪੰਜਾਬੀ ਕਵਿਤਰੀ ਅਤੇ ਨਾਵਲਕਾਰ ਹਰਪਿੰਦਰ ਰਾਣਾ ਦਾ ਜਨਮ।
  • 1982 – ਭਾਰਤ ਫ਼ਿਲਮੀ ਅਦਾਕਾਰ ਰਣਬੀਰ ਕਪੂਰ ਦਾ ਜਨਮ।
  • 1982 – ਭਾਰਤੀ ਓਲੰਪਿਕ ਗੋਲਡ ਮੈਡਲ ਜੇਤੂ ਨਿਸ਼ਾਨੇਬਾਜ ਅਭਿਨਵ ਬਿੰਦਰਾ ਦਾ ਜਨਮ।
  • 1992 – ਪਾਕਿਸਤਾਨੀ ਵੀਜ਼ੇ, ਮਾਡਲ ਅਤੇ ਅਦਾਕਾਰਾ ਮਾਵਰਾ ਹੋਕੇਨ ਦਾ ਜਨਮ।

ਦਿਹਾਂਤ

  • 1891 – ਅਮਰੀਕੀ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਅਤੇ ਕਵੀ ਹਰਮਨ ਮੈਲਵਿਲ ਦਾ ਦਿਹਾਂਤ।
  • 1966 – ਫ਼ਰਾਂਸੀਸੀ ਲੇਖਕ ਅਤੇ ਕਵੀ ਆਂਦਰੇ ਬਰੇਤੋਂ ਦਾ ਦਿਹਾਂਤ।
  • 1991 – ਅਮਰੀਕੀ ਜੈਜ਼ ਸੰਗੀਤਕਾਰ, ਬੈਂਡਲੀਡਰ ਅਤੇ ਸੰਗੀਤਕਾਰ ਮਾਇਲਸ ਡੇਵਿਸ ਦਾ ਦਿਹਾਂਤ।
  • 1997 – ਪੰਜਾਬੀ ਕਵੀ ਸਵਿਤੋਜ ਦਾ ਦਿਹਾਂਤ।
  • 2004 – ਭਾਰਤ ਦਾ ਅੰਗਰੇਜ਼ੀ ਸਾਹਿਤ ਦਾ ਲੇਖਕ ਮੁਲਕ ਰਾਜ ਆਨੰਦ ਦਾ ਦਿਹਾਂਤ।
  • 2014 – ਪੰਜਾਬੀ ਕਵੀ, ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ ਪ੍ਰੋ. ਕੰਵਲਜੀਤ ਸਿੰਘ ਦਾ ਦਿਹਾਂਤ।

Text submitted to CC-BY-SA license. Source: 28 ਸਤੰਬਰ by Wikipedia (Historical)


ghbass