Aller au contenu principal

30 ਸਤੰਬਰ


30 ਸਤੰਬਰ


30 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 273ਵਾਂ (ਲੀਪ ਸਾਲ ਵਿੱਚ 274ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 92 ਦਿਨ ਬਾਕੀ ਹਨ।

ਵਾਕਿਆ

  • 1946– ਨਿਊਮਨਬਰਗ, ਜਰਮਨੀ ਵਿੱਚ ਇੱਕ ਕੌਮਾਂਤਰੀ ਫ਼ੌਜੀ ਟ੍ਰਿਬਿਊਨਲ ਨੇ 22 ਸੀਨੀਅਰ ਨਾਜ਼ੀਆਂ ਨੂੰ ਦੂਜੀ ਸੰਸਾਰ ਜੰਗ ਦੇ ਜੁਰਮਾਂ ਦਾ ਜ਼ਿੰਮੇਦਾਰ ਠਹਿਰਾਇਆ।
  • 1953– ਪਛੜੀਆਂ ਜਾਤਾਂ ਦੇ ਸਿੱਖਾਂ ਨੂੰ ਰਾਖਵਾਂਕਰਨ ਦਾ ਹੱਕ ਦਿਵਾਉੁਣ ਵਾਸਤੇ ਅਕਾਲੀ ਦਲ ਨੇ ਮੋਰਚਾ ਲਾਉਣ ਦਾ ਐਲਾਨ ਕੀਤਾ ਅਖ਼ੀਰ, ਬਹੁਤ ਰੌਲਾ ਪੈਣ 'ਤੇ ਵਜ਼ੀਰ ਪਟੇਲ, ਸਿੱਖਾਂ ਵਿਚੋਂ ਰਾਮਦਾਸੀਆਂ, ਕਬੀਰਪੰਥੀਆਂ, ਮਜ਼ਹਬੀਆਂ ਤੇ ਸਿਕਲੀਗਰਾਂ ਨੂੰ ਪਛੜੀਆਂ ਜਾਤਾਂ ਵਿੱਚ ਰੱਖਣ ਵਾਸਤੇ ਮੰਨ ਗਿਆ।
  • 1954– ਨਾਟੋ ਨੇ ਜਰਮਨੀ ਨੂੰ ਮੈਂਬਰ ਬਣਾਉਣ ਅਤੇ ਫ਼ੌਜ ਬਣਾਉਣ ਦਾ ਹੱਕ ਦੇਣ ਦਾ ਫ਼ੈਸਲਾ ਕੀਤਾ।
  • 1955 – ਜੀਪ ਖ਼ਰੀਦ ਘੁਟਾਲਾ: ਗ੍ਰਹਿ ਮੰਤਰੀ ਸ੍ਰੀ ਗੋਵਿੰਦ ਵੱਲਭ ਪੰਤ ਨੇ ਇਸ ਘੋਟਾਲੇ ਦੀ ਜਾਂਚ ਬੰਦ ਕਰ ਦਿੱਤੀ।
  • 1963– ਰੂਸ ਨੇ ਸ਼ਰੇਆਮ ਐਲਾਨ ਕੀਤਾ ਕਿ ਕਸ਼ਮੀਰ ਬਖੇੜਾ ਵਿੱਚ ਉਹ ਭਾਰਤ ਨਾਲ ਹੈ।
  • 1976– ਅਮਰੀਕਾ ਦੀ ਸਟੇਟ ਕੈਲੇਫ਼ੋਰਨੀਆ ਨੇ 'ਨੈਚੁਰਲ ਡੈਥ ਐਕਟ ਆਫ਼ ਕੈਲੇਫ਼ੋਰਨੀਆ' (ਆਪਣੇ ਆਪ ਨੂੰ ਮਾਰਨ ਦਾ ਹੱਕ) ਪਾਸ ਕੀਤਾ।
  • 1980– ਇਜ਼ਰਾਈਲ ਨੇ ਪੌਂਡ ਦੀ ਥਾਂ ਨਵੀਂ ਕਰੰਸੀ 'ਸ਼ੇਕਲ' ਜਾਰੀ ਕੀਤੀ।
  • 1981– ਜਹਾਜ਼ਾਂ ਵਿੱਚ ਸਿੱਖਾਂ ਦੇ ਕਿਰਪਾਨ ਪਹਿਨਨ 'ਤੇ ਪਾਬੰਦੀ ਲਾ ਦਿਤੀ।
  • 1987– ਮਿਖਾਇਲ ਗੋਰਬਾਚੇਵ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਐਂਡਰੀਏ ਏ. ਗਰੋਮੀਕੋ ਅਤੇ ਕਈ ਹੋਰ ਬਜ਼ੁਰਗਾਂ ਨੂੰ ਦੇਸ਼ ਦੀ ਪੋਲਿਟਬਿਊਰੋ ਵਿਚੋਂ ਕਢਿਆ ਤੇ ਜਵਾਨ ਖ਼ੂਨ ਨੂੰ ਸ਼ਾਮਲ ਕੀਤਾ।
  • 1992– ਰੂਸ ਵਿੱਚ ਲੋਕਾਂ ਨੂੰ ਪ੍ਰਾਈਵੇਟ ਜਾਇਦਾਦ ਰੱਖਣ ਅਤੇ ਬਿਜ਼ਨਸ ਕਰਨ ਦਾ ਹੱਕ ਦੇ ਦਿਤਾ ਗਿਆ।
  • 1997– ਫ਼ਰਾਂਸ ਵਿੱਚ ਕੈਥੋਲਿਕ ਗਿਰਜਾਘਰ ਨੇ ਨਾਜ਼ੀ ਹਮਾਇਤੀ ਹਕੂਮਤ ਵੇਲੇ ਯਹੂਦੀਆਂ ਦੇ ਦੇਸ਼ ਨਿਕਾਲੇ ਅਤੇ ਉਹਨਾਂ 'ਤੇ ਹੋਏ ਜ਼ੁਲਮਾਂ ਬਾਰੇ ਚੁੱਪ ਰੱਖਣ ਦੀ ਮੁਆਫ਼ੀ ਮੰਗੀ।
  • 2009 – ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ ਦਾ ਉਦਘਾਟਨ ਹੋਇਆ।
  • 2012– ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲੇ ਭਾਰਤੀ ਫ਼ੌਜ ਦੇ ਕੁਲਦੀਪ ਸਿੰਘ ਬਰਾੜ 'ਤੇ ਲੰਡਨ ਵਿੱਚ ਹਮਲਾ।

ਜਨਮ

  • 1149 – ਭਾਰਤੀ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਰਾਜਕਵੀ ਚੰਦ ਬਰਦਾਈ ਦਾ ਜਨਮ।
  • 1207 – ਫ਼ਾਰਸੀ ਸਾਹਿਤ ਦਾ ਲੇਖਕ ਰੂਮੀ ਦਾ ਜਨਮ।
  • 1837 – ਪੰਜਾਬੀ ਅਤੇ ਹਿੰਦੀ ਦੇ ਆਧੁਨਿਕ ਪੰਜਾਬੀ ਵਾਰਤਕ ਦੇ ਪਿਤਾਮਾ ਅਤੇ ਲੇਖਕ ਸ਼ਰਧਾ ਰਾਮ ਫਿਲੌਰੀ ਦਾ ਜਨਮ।
  • 1890 – ਪੰਜਾਬੀ ਪੱਤਰਕਾਰ ਤੇ ਲੇਖਕ ਹੀਰਾ ਸਿੰਘ ਦਰਦ ਦਾ ਜਨਮ।
  • 1892 – ਪੰਜਾਬੀ ਨਾਟਕਕਾਰ ਅਤੇ ਲੇਖਕ ਈਸ਼ਵਰ ਚੰਦਰ ਨੰਦਾ ਦਾ ਜਨਮ।
  • 1917 – ਸੋਵੀਅਤ ਰੂਸੀ ਮੰਚ ਅਦਾਕਾਰ ਅਤੇ ਨਿਰਦੇਸ਼ਕ ਯੂਰੀ ਲਿਊਬੀਮੋਵ ਦਾ ਜਨਮ।
  • 1922 – ਭਾਰਤੀ ਫ਼ਿਲਮ ਨਿਰਦੇਸ਼ਕ, ਗੁਣਵਾਨ ਫ਼ਿਲਮਕਾਰ ਰਿਸ਼ੀਕੇਸ਼ ਮੁਖਰਜੀ ਦਾ ਜਨਮ।
  • 1945 – ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ ਜਨਮ।
  • 1960 – ਦਲਿਤ ਲੇਖਕ, ਕਵੀ, ਲੋਕ ਗਾਇਕ ਅਤੇ ਪ੍ਰਕਾਸ਼ਕ ਏ ਆਰ ਅਕੇਲਾ ਦਾ ਜਨਮ।
  • 1975 – ਫਰਾਂਸੀਸੀ ਅਦਾਕਾਰਾ, ਗਾਇਕਾ ਅਤੇ ਗੀਤਕਾਰ ਮਾਰੀਓਂ ਕੋਤੀਯਾਰ ਦਾ ਜਨਮ।

ਦਿਹਾਂਤ

  • 1990 – ਆਸਟਰੇਲੀਆਈ ਲੇਖਕ ਪੈਟਰਿਕ ਵਾਈਟ ਦਾ ਦਿਹਾਂਤ।
  • 2001 – ਭਾਰਤੀ ਰਾਸ਼ਟਰੀ ਕਾਂਗਰਸ ਦਾ ਸਿਆਸਤਦਾਨ ਮਾਧਵਰਾਓ ਸਿੰਧੀਆ ਦਾ ਦਿਹਾਂਤ।
  • 2002 – ਚੈੱਕ ਕਵੀ, ਨਾਟਕਕਾਰ, ਲੇਖਕ ਅਤੇ ਸਕਰੀਨ-ਰਾਈਟਰ ਮਿਲੋਸ਼ ਮਾਤਸੋਉਰੇਕ ਦਾ ਦਿਹਾਂਤ।

Text submitted to CC-BY-SA license. Source: 30 ਸਤੰਬਰ by Wikipedia (Historical)