Aller au contenu principal

ਹੰਡਿਆਇਆ


ਹੰਡਿਆਇਆ


ਹੰਡਿਆਇਆ ਭਾਰਤੀ ਪੰਜਾਬ (ਭਾਰਤ) ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਜਿਸ ਨੂੰ ਧੌਲਾ ਪਿੰਡ ਦੇ ਦੋ ਜੱਟ ਭਰਾਵਾਂ ਸੇਮਾਂ ਅਤੇ ਤਾਰਾ ਨੇ 1712 ਈ: ਵਿਚ ਵਸਾਇਆ ਸੀ। ਇਹ ਦੋਨੋਂ ਭਰਾ ਧਾਲੀਵਾਲ ਗੋਤ ਨਾਲ ਸਬੰਧ ਰਖਦੇ ਸਨ। ਕਿਸੇ ਸਮੇਂ ਹੰਡਿਆਇਆ ਗੱਡੇ ਬਣਾਉਣ ਲਈ ਪੂਰੇ ਦੇਸ਼ ਵਿਚ ਮਸ਼ਹੂਰ ਸੀ ਅੱਜ-ਕੱਲ੍ਹ ਇਥੇ ਕੰਬਾਈਨਾਂ ਬਣਾਉਣ ਦੇ ਵੱਡੇ ਕਾਰਖਾਨੇ ਹਨ। ਇਹ ਪਿੰਡ ਬਠਿੰਡਾ-ਅੰਬਾਲਾ ਰੇਲ ਲਾਈਨ ਅਤੇ ਬਠਿੰਡਾ-ਚੰਡੀਗੜ੍ਹ ਸੜਕ ਤੇ ਪੈਂਦਾ ਹੈ। ਇਸ ਪਿੰਡ ਵਿਚ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਮਾਲਵਾ ਫੇਰੀ ਸਮੇਂ ਆਏ ਸਨ ਜਿਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਕੱਚਾ ਗੁਰੂਸਰ ਅਤੇ ਗੁਰਦੁਆਰਾ ਪੱਕਾ ਗੁਰੂਸਰ ਬਣੇ ਹੋਏ ਹਨ। ਧੌਲਾ ਪਿੰਡ ਵਾਲੀ ਸੜਕ ਤੇ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਖੇਤਰੀ ਵਿਗਿਆਨ ਕੇਂਦਰ ਵੀ ਬਣਿਆ ਹੋਇਆ ਹੈ।

ਹਵਾਲੇ

  • ਪੁਸਤਕ: ਬਾਬਾ ਸੱਭਾ ਸਿੰਘ, ਕ੍ਰਿਤ: ਗੁਰਸੇਵਕ ਸਿੰਘ ਧੌਲਾ
  • ਪੁਸਤਕ: ਬਾਬਾ ਆਲਾ ਸਿੰਘ ਕ੍ਰਿਤ: ਕਰਮ ਸਿੰਘ ਹਿਸਟੋਰੀਅਨ

Text submitted to CC-BY-SA license. Source: ਹੰਡਿਆਇਆ by Wikipedia (Historical)