Aller au contenu principal

ਸਮ੍ਰਿਤੀ ਇਰਾਨੀ


ਸਮ੍ਰਿਤੀ ਇਰਾਨੀ


ਸਮ੍ਰਿਤੀ ਜੁਬੀਨ ਇਰਾਨੀ ਦਾ ਜਨਮ 23 ਮਾਰਚ 1976 ਨੂੰ  ਦਿੱਲੀ ਵਿੱਚ ਹੋਇਆ ਸੀ। ਇੱਕ ਭਾਰਤੀ ਟੀ.ਵੀ. ਮਹਿਲਾ ਹੈ। ਸਮ੍ਰਿਤੀ ਜੁਬੀਨ ਇਰਾਨੀ ਰਾਜਨੀਤਿਕ ਅਤੇ ਭਾਰਤ ਸਰਕਾਰ ਦੇ ਅੰਰਗਤ ਮਾਨਵ ਸੰਸਾਧਨ ਵਿਕਾਸ ਮੰਤਰੀ ਹੈ। ਉਹ ਨਰਿੰਦਰ ਮੋਦੀ ਦੀ ਕੈਬਨਿਟ ਵਿੱਚ ਟੈਕਸਟਾਇਲ ਮੰਤਰੀ ਵਜੋਂ ਸੇਵਾ ਨਿਭਾ ਰਹੀ ਹੈ ਅਤੇ ਮਈ 2019 ਤੋਂ ਮੋਦੀ ਦੀ ਦੂਜੀ ਕੈਬਨਿਟ ਵਿੱਚ ਔਰਤ ਅਤੇ ਬਾਲ ਵਿਕਾਸ ਮੰਤਰੀ ਵਜੋਂ ਵਾਧੂ ਚਾਰਜ ਦਿੱਤਾ ਗਿਆ ਸੀ। ਭਾਰਤੀ ਜਨਤਾ ਪਾਰਟੀ ਵਿੱਚ ਇਕ ਪ੍ਰਮੁੱਖ ਨੇਤਾ, ਅਮੇਠੀ ਦੀ ਪ੍ਰਤੀਨਿਧਤਾ ਕਰਦੇ ਹੋਏ ਲੋਕ ਸਭਾ ਵਿੱਚ ਉਹ ਸੰਸਦ ਮੈਂਬਰ ਹੈ।

ਸਾਲ 2019 ਦੀਆਂ ਆਮ ਚੋਣਾਂ ਵਿੱਚ, ਉਸ ਨੇ ਰਾਹੁਲ ਗਾਂਧੀ - ਦੇਸ਼ ਦੇ ਪ੍ਰਮੁੱਖ ਵਿਰੋਧੀ ਆਗੂ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ - ਨੂੰ ਸੀਟ ਜਿੱਤਣ ਲਈ ਹਰਾਇਆ। ਗਾਂਧੀ ਦੇ ਪਰਿਵਾਰ ਨੇ ਪਹਿਲਾਂ ਚਾਰ ਦਹਾਕਿਆਂ ਤੋਂ ਇਸ ਹਲਕੇ ਦੀ ਪ੍ਰਤੀਨਿਧਤਾ ਕੀਤੀ ਸੀ। ਇਸ ਤੋਂ ਪਹਿਲਾਂ, ਉਹ ਗੁਜਰਾਤ ਲਈ ਰਾਜ ਸਭਾ ਦੀ ਮੈਂਬਰ ਸੀ ਅਤੇ ਭਾਰਤ ਸਰਕਾਰ ਵਿੱਚ ਮੰਤਰੀ ਵਜੋਂ ਕਈ ਪੋਰਟਫੋਲੀਓ ਰੱਖਦੀ ਸੀ।

ਦੂਜਾ ਮੋਦੀ ਮੰਤਰਾਲੇ ਵਿੱਚ ਉਸ ਨੇ ਫਿਰ 30 ਮਈ, 2019 ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ। ਉਹ ਇਸ ਸਮੇਂ 43 ਸਾਲ ਦੀ ਉਮਰ ਵਿੱਚ ਮੰਤਰੀ ਮੰਡਲ 'ਚ ਸਭ ਤੋਂ ਛੋਟੀ ਮੰਤਰੀ ਹੈ। 31 ਮਈ 2019 ਨੂੰ, ਸਰਕਾਰ ਨੇ ਮੰਤਰੀਆਂ ਲਈ ਪੋਰਟਫੋਲੀਓ ਅਲਾਟਮੈਂਟ ਜਾਰੀ ਕੀਤੀ। ਉਸ ਨੇ ਟੈਕਸਟਾਈਲ ਮੰਤਰੀ ਵਜੋਂ ਆਪਣਾ ਅਹੁਦਾ ਬਰਕਰਾਰ ਰੱਖਿਆ ਅਤੇ ਮੇਨਕਾ ਗਾਂਧੀ ਤੋਂ ਬਾਅਦ ਦੀ ਔਰਤ ਅਤੇ ਬਾਲ ਵਿਕਾਸ ਦੀ ਜ਼ਿੰਮੇਵਾਰੀ ਵੀ ਪ੍ਰਾਪਤ ਕੀਤੀ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਸਮ੍ਰਿਤੀ ਜੁਬੀਨ ਇਰਾਨੀ ਦਾ ਜਨਮ 23 ਮਾਰਚ 1976 ਨੂੰ ਦਿੱਲੀ ਵਿੱਚ ਹੋਇਆ, ਅਤੇ ਉੱਨਾ ਨੇ ਰਾਸ਼ਟਰੀ ਰਾਜਧਾਨੀ ਵਿੱਚ ਹੀ ਸਿੱਖਿਆ ਲਈ ਸੀ। ਉਸ ਦੀ ਮਾਂ ਇੱਕ ਬੰਗਾਲਣ ਅਤੇ ਪਿਤਾ ਮਹਾਰਾਸ਼ਟਰੀ ਪੰਜਾਬੀ ਸੀ। ਉਹ 3 ਭੈਣਾਂ ਵਿਚੋਂ ਸਭ ਤੋਂ ਵੱਡੀ ਹੈ।

ਉਹ ਬਚਪਨ ਤੋਂ ਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦਾ ਹਿੱਸਾ ਰਹੀ ਹੈ ਕਿਉਂਕਿ ਉਸ ਦਾ ਦਾਦਾ ਆਰ.ਐਸ.ਐਸ. ਦਾ ਸਵੈਮ ਸੇਵਕ ਸੀ ਅਤੇ ਉਸ ਦੀ ਮਾਂ ਜਨ ਸੰਘ ਦੀ ਮੈਂਬਰ ਸੀ। ਉਸ ਦੀ ਪੜ੍ਹਾਈ ਹੋਲੀ ਚਾਈਲਡ ਆਕਸਿਲਿਅਮ ਸਕੂਲ, ਨਵੀਂ ਦਿੱਲੀ ਵਿਖੇ ਹੋਈ। ਬਾਅਦ ਵਿੱਚ, ਉਸ ਨੇ ਦਿੱਲੀ ਯੂਨੀਵਰਸਿਟੀ ਵਿਖੇ ਸਕੂਲ ਆਫ਼ ਓਪਨ ਲਰਨਿੰਗ ਵਿੱਚ ਦਾਖਲਾ ਲਿਆ।

ਅਪ੍ਰੈਲ 2019 ਵਿੱਚ, ਇੱਕ ਪੋਲ ਹਲਫਨਾਮੇ ਵਿੱਚ, ਈਰਾਨੀ ਨੇ ਕਿਹਾ ਕਿ ਉਹ ਗ੍ਰੈਜੂਏਟ ਹੈ। ਆਰ.ਟੀ.ਆਈ ਰਿਪੋਰਟ ਆਉਣ ਤੋਂ ਬਾਅਦ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਬੀ.ਕਾਮ ਲਈ ਪ੍ਰੀਖਿਆ ਦਿੱਤੀ ਸੀ। ਪਹਿਲਾ ਸਾਲ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ਼ ਓਪਨ ਲਰਨਿੰਗ ਤੋਂ ਕੀਤਾ, ਪਰ ਤਿੰਨ ਸਾਲਾ ਡਿਗਰੀ ਕੋਰਸ ਪੂਰਾ ਨਹੀਂ ਕੀਤਾ। ਦਿੱਲੀ ਦੇ ਚਾਂਦਨੀ ਚੌਕ ਤੋਂ 2004 ਦੀਆਂ ਚੋਣਾਂ ਵਿੱਚ ਇੱਕ ਉਮੀਦਵਾਰ ਵਜੋਂ, ਈਰਾਨੀ ਨੇ ਐਲਾਨ ਕੀਤਾ ਸੀ ਕਿ ਉਸ ਨੇ ਬੀ.ਏ. ਦੀ ਡਿਗਰੀ ਹੈ ਪਰ ਬਾਅਦ ਵਿੱਚ ਆਰ.ਟੀ.ਆਈ ਦੁਆਰਾ ਇਹ ਖੋਜਿਆ ਗਿਆ ਕਿ ਉਹ ਬੀ.ਕਾਮ ਵਿੱਚ ਦਾਖਲ ਹੋਈ ਸੀ। ਪਰ ਉਹ ਡਿਗਰੀ ਕੋਰਸ ਉਸ ਨੇ ਪੂਰਾ ਨਹੀਂ ਕੀਤਾ।

ਅਦਾਕਾਰੀ ਕਰੀਅਰ

ਈਰਾਨੀ ਮਿਸ ਇੰਡੀਆ 1998 ਦੇ ਪ੍ਰਤੀਭਾਗੀਆਂ ਵਿਚੋਂ ਹਿੱਸਾ ਲੈਣ ਵਾਲਿਆਂ ਵਿਚੋਂ ਇੱਕ ਸੀ ਜੋ ਗੌਰੀ ਪ੍ਰਧਾਨ ਤੇਜਵਾਨੀ ਦੇ ਨਾਲ ਚੋਟੀ ਦੇ 9 'ਤੇ ਨਹੀਂ ਪਹੁੰਚ ਸਕੀ। 1998 ਵਿੱਚ, ਈਰਾਨੀ ਮੀਕਾ ਸਿੰਘ ਦੇ ਨਾਲ ਐਲਬਮ "ਸਾਵਨ ਮੇਂ ਲਗ ਗਈ ਆਗ" ਦੇ ਇੱਕ ਗਾਣੇ "ਬੋਲੀਆਂ" ਵਿੱਚ ਦਿਖਾਈ ਦਿੱਤੀ। ਸੰਨ 2000 ਵਿੱਚ, ਉਸ ਨੇ ਟੀ.ਵੀ. ਸੀਰੀਜ਼ ਆਤੀਸ਼ ਅਤੇ "ਹਮ ਹੈਂ ਕਲ ਆਜ ਔਰ ਕਲ" ਨਾਲ ਅਦਾਕਾਰਾ ਬਣੀ। ਇਹ ਦੋਵੇਂ ਨਾਟਕ ਸਟਾਰ ਪਲੱਸ 'ਤੇ ਪ੍ਰਸਾਰਿਤ ਹੋਏ। ਇਸ ਤੋਂ ਇਲਾਵਾ ਉਸ ਨੇ ਡੀਡੀ ਮੈਟਰੋ 'ਤੇ ਕਵਿਤਾ ਸੀਰੀਅਲ 'ਚ ਵੀ ਕੰਮ ਕੀਤਾ ਸੀ। ਸਾਲ 2000 ਦੇ ਅੱਧ ਵਿੱਚ, ਈਰਾਨੀ ਨੇ ਸਟਾਰ ਪਲੱਸ 'ਤੇ ਏਕਤਾ ਕਪੂਰ ਦੀ ਪ੍ਰੋਡਕਸ਼ਨ "ਕਿਊਂਕੀ ਸਾਸ ਭੀ ਕਭੀ ਬਹੁ ਥੀ" ਵਿੱਚ ਤੁਲਸੀ ਵਿਰਾਨੀ ਦੀ ਮੁੱਖ ਭੂਮਿਕਾ ਨਿਭਾਈ। ਉਸ ਨੇ ਸਰਬੋਤਮ ਅਭਿਨੇਤਰੀ - ਪ੍ਰਸਿੱਧ, ਚਾਰ ਇੰਡੀਅਨ ਟੈਲੀ ਅਵਾਰਡਾਂ ਲਈ ਲਗਾਤਾਰ ਪੰਜ ਇੰਡੀਅਨ ਟੈਲੀਵਿਜ਼ਨ ਅਕੈਡਮੀ ਪੁਰਸਕਾਰ ਜਿੱਤਣ ਦਾ ਰਿਕਾਰਡ ਬਣਾਇਆ ਹੈ। ਇਰਾਨੀ ਦਾ ਨਿਰਮਾਤਾ ਏਕਤਾ ਕਪੂਰ ਨਾਲ ਮਤਭੇਦ ਹੋ ਗਿਆ ਸੀ ਅਤੇ ਉਸ ਨੇ ਜੂਨ 2007 ਵਿੱਚ ਸ਼ੋਅ ਛੱਡ ਦਿੱਤਾ ਸੀ । ਉਸ ਦੀ ਜਗ੍ਹਾ ਗੌਤਮੀ ਕਪੂਰ ਨੇ ਲੈ ਲਈ ਸੀ। ਉਸ ਨੇ ਮਈ 2008 ਵਿੱਚ ਕਪੂਰ ਨਾਲ ਮੇਲ ਮਿਲਾਪ ਹੋਣ ਤੋਂ ਬਾਅਦ ਇੱਕ ਖ਼ਾਸ ਐਪੀਸੋਡ ਵਿੱਚ ਵਾਪਸੀ ਕੀਤੀ।

2001 ਵਿੱਚ, ਉਸ ਨੇ ਜ਼ੀ ਟੀ.ਵੀ ਦੇ ਰਮਾਇਣ ਵਿੱਚ ਮਹਾਂਕਾਵਿ ਪਾਤਰ ਸੀਤਾ ਦੀ ਭੂਮਿਕਾ ਨਿਭਾਈ। 2006 ਵਿੱਚ, ਈਰਾਨੀ ਨੇ ਆਪਣੇ ਬੈਨਰ ਉਗਰਾਇਆ ਐਂਟਰਟੇਨਮੈਂਟ ਤਹਿਤ ਸ਼ੋਅ "ਥੋੜੀ ਸੀ ਜ਼ਮੀਨ ਥੋਡਾ ਸਾ ਅਸਮਾਨ" ਦਾ ਸਹਿ-ਨਿਰਮਾਣ ਕੀਤਾ ਅਤੇ ਬਾਲਾਜੀ ਟੈਲੀਫਿਲਮਜ਼ ਦੁਆਰਾ ਸਹਿ-ਨਿਰਮਾਣ ਕੀਤਾ। ਉਸ ਨੇ ਇਸ ਵਿੱਚ ਉਮਾ ਦੀ ਮੁੱਖ ਭੂਮਿਕਾ ਵੀ ਨਿਭਾਈ। 2007 ਵਿੱਚ, ਉਸ ਨੇ ਸੋਨੀ ਟੀ.ਵੀ. ਲਈ ਟੀਵੀ ਸੀਰੀਅਲ ਵਿਰੁੱਧ ਦਾ ਨਿਰਮਾਣ ਕੀਤਾ ਅਤੇ ਇਸ ਵਿੱਚ ਵਾਸੁਧਾ ਦੇ ਮੁੱਖ ਕਿਰਦਾਰ ਨੂੰ ਵੀ ਦਰਸਾਇਆ। ਉਸ ਨੇ 9 ਐਕਸ ਲਈ ਮੇਰੇ ਅਪਨੇ ਵੀ ਤਿਆਰ ਕੀਤਾ ਅਤੇ ਵਿਨੋਦ ਖੰਨਾ ਦੇ ਨਾਲ ਨਾਇਕਾ ਵਜੋਂ ਤਸਵੀਰ ਬਨਵਾਈ। ਉਸ ਨੇ ਜ਼ੀ ਟੀਵੀ ਦੇ ਤਿੰਨ ਬਹੁਰਾਣੀਆਂ ਵਿੱਚ ਵੀ ਇੱਕ ਸਹਾਇਕ ਭੂਮਿਕਾ ਵਿੱਚ ਕੰਮ ਕੀਤਾ।

2008 ਵਿੱਚ, ਇਰਾਨੀ ਨੇ ਸਾਕਸ਼ੀ ਤੰਵਰ ਦੇ ਨਾਲ ਸ਼ੋਅ 'ਯੇ ਹੈ ਜਲਵਾ' ਦੀ ਮੇਜ਼ਬਾਨੀ ਕੀਤੀ, ਇਹ ਇੱਕ ਡਾਂਸ ਅਧਾਰਤ ਰਿਐਲਿਟੀ ਸ਼ੋਅ ਸੀ ਜਿਸ ਵਿੱਚ ਮਸ਼ਹੂਰ ਹਸਤੀਆਂ ਅਤੇ ਉਨ੍ਹਾਂ ਦੀਆਂ ਫੌਜਾਂ 9X ਐਕਸ 'ਤੇ ਦਿਖਾਈਆਂ ਗਈਆਂ। ਉਸੇ ਸਾਲ ਉਸ ਨੇ ਜ਼ੀ ਟੀਵੀ'ਤੇ ਵਾਰਿਸ ਇੱਕ ਹੋਰ ਸ਼ੋਅ ਵੀ ਬਣਾਇਆ, ਜੋ ਕਿ 2009 ਵਿੱਚ ਖਤਮ ਹੋਇਆ ਸੀ। 2009 ਵਿੱਚ, ਉਹ ਐਸ.ਏ.ਬੀ ਟੀ.ਵੀ.' ਤੇ ਪ੍ਰਸਾਰਤ ਹੋਏ ਇੱਕ ਕਾਮੇਡੀ ਸ਼ੋਅ ਮਨੀਬੇਨ ਡਾਟ ਕਾਮ ਵਿੱਚ ਨਜ਼ਰ ਆਈ। ਉਸ ਨੇ ਕਾਂਟੀਲੋ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਸ਼ੋਅ ਦਾ ਨਿਰਮਾਣ ਵੀ ਕੀਤਾ। 2012 ਵਿੱਚ, ਉਸ ਨੇ ਬੰਗਾਲੀ ਫ਼ਿਲਮ ਅਮ੍ਰਿਤਾ ਵਿੱਚ ਕੰਮ ਕੀਤਾ।

ਰਾਜਨੀਤਿਕ ਕੈਰੀਅਰ

ਸਮ੍ਰਿਤੀ ਜੁਬੀਨ ਇਰਾਨੀ ਦਾ ਰਾਜਨੀਤਿਕ ਜੀਵਨ ਸਾਲ 2003 ਤੋਂ ਸ਼ੁਰੂ ਹੋਇਆ। ਜਦੋਂ ਉਨਾ ਨੇ ਭਾਰਤੀ ਜਨਤਾ ਪਾਰਟੀ ਦੀ ਮੈਬਰ ਬਣੀ ਅਤੇ ਦਿੱਲੀ ਦੇ ਚਾਦਣੀ ਚੋਂਕ ਲੋਕਸਭਾ ਨਿਰਵਾਚਨ ਖੇਤਰ ਦੇ ਚੁਨਵ ਲੜੇ।

ਨਿੱਜੀ ਜ਼ਿੰਦਗੀ

ਸਾਲ 2001 ਵਿੱਚ ਸਮ੍ਰਿਤੀ ਜੁਬੀਨ ਇਰਾਨੀ ਨੇ ਸ਼ਾਦੀਸ਼ੁਦਾ ਜੁਬੀਨ ਇਰਾਨੀ ਪਾਰਸੀ ਦੇ ਨਾਲ ਵਿਆਹ ਕਰਵਾਇਆ। ਉਸ ਹੀ ਸਾਲ ਉਨਾ ਦੇ ਇੱਕ ਮੁੰਡਾ ਹੋਇਆ। ਜਿਸ ਦਾ ਨਾਂ ਜੋਹਰ ਹੈ। 6 ਸਿਤੰਬਰ 2003 ਵਿੱਚ ਉਨਾ ਦੇ ਇੱਕ ਕੁੜੀ ਹੋਈ ਜਿਸ ਦਾ ਨਾਂ ਜੋਇਸ਼ ਹੈ।

ਕੰਮ ਅਤੇ ਪੁਰਸਕਾਰ

ਟੈਲੀਵਿਜਨ

ਥੀਏਟਰ ਪ੍ਰੋਜੇਕਟ

ਇਨਾਮ

ਹਵਾਲੇ

ਬਾਹਰੀ ਲਿੰਕ

  • Detailed Profile: Smt. Smriti Zubin Irani
  • ਸਮ੍ਰਿਤੀ ਇਰਾਨੀ ਟਵਿਟਰ ਉੱਤੇ

Text submitted to CC-BY-SA license. Source: ਸਮ੍ਰਿਤੀ ਇਰਾਨੀ by Wikipedia (Historical)