Aller au contenu principal

ਚਰਨ ਪੁਆਧੀ


ਚਰਨ ਪੁਆਧੀ


ਚਰਨ ਪੁਆਧੀ ਪੰਜਾਬੀ ਭਾਸ਼ਾ ਦੀ ਉਪ ਬੋਲੀ ਪੁਆਧੀ ਵਿੱਚ ਲਿਖਣ ਵਾਲਾ ਇੱਕ ਲੇਖਕ ਹੈ। ਉਸਨੇ ਕਰੀਬ 40 ਕਵਿਤਾਵਾਂ ਪੁਆਧੀ ਬੋਲੀ ਵਿੱਚ ਲਿਖੀਆਂ ਹਨ। ਇਸ ਤੋਂ ਇਲਾਵਾ ਉਸਨੇ ਕਈ ਬਾਲ ਗੀਤ ਵੀ ਪੁਆਧੀ ਵਿੱਚ ਲਿਖੇ ਹਨ। ਪੁਆਧੀ ਸਤਲੁਜ ਤੋਂ ਘੱਗਰ ਦਰਿਆ ਦੇ ਵਿਚਕਾਰ ਬੋਲੀ ਜਾਣ ਵਾਲੀ ਪੰਜਾਬੀ ਦੀ ਇੱਕ ਉਪ ਬੋਲੀ ਹੈ ਜਿਸ ਵਿੱਚ ਬਹੁਤ ਘੱਟ ਸਾਹਿਤ ਰਚਿਆ ਗਿਆ ਹੈ।

ਚਰਨ ਪੁਆਧੀ ਦਾ ਜਨਮ ਜਨਵਰੀ 1967 ਨੂੰ ਪਿਤਾ ਸ੍ਰੀ ਜੁਗਿੰਦਰ ਸਿੰਘ ਤੇ ਮਾਤਾ ਸ੍ਰੀਮਤੀ ਦਲਬੀਰ ਦੇ ਘਰ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਥੰਮ੍ਹਣ ਸਿੰਘ ਵਾਲਾ ਵਿਖੇ ਹੋਇਆ। ਉਸਨੇ ਸਰਕਾਰੀ ਹਾਈ ਸਕੂਲ ਪੰਜੋਲਾ ਤੋਂ ਦਸਵੀਂ ਪਾਸ ਕੀਤੀ ਅਤੇ ਉਸ ਤੋਂ ਬਾਅਦ ਉਸਨੇ ਉਰਦੂ ਅਤੇ ਪੱਤਰਕਾਰੀ ਦੇ ਡਿਪਲੋਮੇ ਵੀ ਪਾਸ ਕੀਤੇ। ਸਾਲ 1978 ਵਿਚ ਉਨ੍ਹਾਂ ਦਾ ਪਰਿਵਾਰ ਪੁਆਧ ਦੇ ਪਿੰਡ ਪਪਰਾਲਾ ਆ ਵੱਸਿਆ ਸੀ ਅਤੇ ਇਸ ਉਸਨੇ ਕੁਝ ਸਮਾਂ ਆਪਣੇ ਨਾਂ ਨਾਲ ‘ਪਪਰਾਲਵੀ’ ਤਖੱਲਸ ਲਾ ਲਿਆ ਸੀ। ਉਹਨੇ ਨਿਰਣਾ ਕੀਤਾ ਕਿ ਉਹ ਅੱਗੇ ਤੋਂ ਆਪਣੀ ਮਾਂ ਬੋਲੀ ‘ਪੁਆਧੀ’ ਵਿੱਚ ਬੱਚਿਆਂ ਲਈ ਗੀਤਾਂ ਦੀ ਹੀ ਸਿਰਜਣਾ ਕਰੇਗਾ। ਉਸ ਨੇ ਹੁਣ ਤਕ ਪੁਆਧੀ ਬਾਲ ਗੀਤਾਂ ਦੀ ਵੱਡੀ ਗਿਣਤੀ ਵਿੱਚ ਸਿਰਜਣਾ ਕੀਤੀ।

ਕਾਵਿ ਵੰਨਗੀਆ

ਬੈਹ ਕੇ ਰੇਲ ਬਿੱਚ ਮਾਂ (ਵਿੱਚ) ਨਜ਼ਾਰੇ ਲਏ ’ਤੇ

ਛੁੱਟੀਆਂ ਮਾਂ (ਵਿੱਚ) ਹਮ੍ਹੇ, ਦੇਹਰਾਦੂਨ ਗਏ ’ਤੇ।

ਢੋਲਕੀ-ਛੈਣੇ ਖ਼ੂਬ ਬਜਾਏ।

ਮਾਰ੍ਹੇ ਘਰ ਮਾਂ ਹੀਜੜੇ ਆਏ।

ਰਚਨਾਵਾਂ

  • ਕਾਫ਼ੀਆਂ ਬੁੱਲ੍ਹੇ ਸ਼ਾਹ
  • ਮੋਘੇ ਵਿਚਲੀ ਚਿੜੀ
  • ਕਾਫ਼ੀਆਂ ਸ਼ਾਹ ਹੁਸੈਨ
  • ਕੌਡੀ ਬਾਡੀ ਦੀ ਗੁਲੇਲ

ਹਵਾਲੇ

ਬਾਹਰੀ ਲਿੰਕ

Collection James Bond 007


Text submitted to CC-BY-SA license. Source: ਚਰਨ ਪੁਆਧੀ by Wikipedia (Historical)