Aller au contenu principal

ਦੂਰਦਰਸ਼ਨ


ਦੂਰਦਰਸ਼ਨ


ਦੂਰਦਰਸ਼ਨ ਭਾਰਤ ਤੋਂ ਪ੍ਰਸਾਰਤ ਹੋਣ ਵਾਲਾ ਇੱਕ ਟੀ ਵੀ ਚੈਨਲ ਹੈ। ਜੋ ਕਿ ਪ੍ਰਸਾਰ ਭਾਰਤੀ ਦੇ ਅਧੀਨ ਆਓਂਦਾ ਹੈ। ਦੂਰਦਰਸ਼ਨ ਭਾਰਤ ਦੀ ਸਭ ਤੋਂ ਵੱਡੀ ਪ੍ਰਸਾਰਣ ਸੰਸਥਾ ਹੈ। 15 ਸਤੰਬਰ 2009 ਨੂੰ ਦੂਰਦਰਸ਼ਨ ਦੀ 50ਵੀਂ ਵਰ੍ਹੇਗੰਢ ਸੀ। ਭਾਰਤ ਵਿੱਚ ਟੈਲੀਵਿਜ਼ਨ ਦੀ ਸ਼ੁਰੂਆਤ 1959 ਵਿੱਚ ਹੋਈ ਸੀ। 1972 ਵਿੱਚ ਦੂਸਰਾ ਟੀ. ਵੀ. ਸਟੇਸ਼ਨ ਬੰਬਈ (ਮੁੰਬਈ) ਵਿਖੇ ਆਰੰਭ ਕੀਤਾ ਗਿਆ। 1973 ਵਿੱਚ ਸ੍ਰੀਨਗਰ, ਅੰਮ੍ਰਿਤਸਰ, 1975 ਵਿੱਚ ਕਲਕੱਤਾ (ਕੋਲਕਾਤਾ), ਮਦਰਾਸ ਤੇ ਲਖਨਊ ਤੋਂ ਸਟੇਸ਼ਨਾਂ ਦੀ ਸ਼ੁਰੂਆਤ ਹੋਈ। 1976 ਵਿੱਚ ਇਸ ਨੂੰ ਆਲ ਇੰਡੀਆ ਰੇਡੀਓ ਨਾਲੋਂ ਅਲੱਗ ਕਰਕੇ 'ਦੂਰਦਰਸ਼ਨ' ਦਾ ਨਾਂਅ ਦਿੱਤਾ ਗਿਆ। ਇਸ ਨੂੰ ਸੂਚਨਾ ਤੇ ਪ੍ਰਸਾਰਨ ਮਹਿਕਮੇ ਅਧੀਨ ਰੱਖਿਆ ਗਿਆ। 1980 ਦੇ ਦਹਾਕੇ ਵਿੱਚ ਇਨਸੈਟ-1 ਏ ਰਾਹੀਂ ਦੂਰਦਰਸ਼ਨ ਪੂਰੇ ਮੁਲਕ ਵਿੱਚ ਪਹੁੰਚਣ ਲੱਗਾ। ਇਹ ਪ੍ਰਸਾਰਨ 'ਨੈਸ਼ਨਲ ਪ੍ਰੋਗਰਾਮ' ਸਿਰਲੇਖ ਹੇਠ ਪ੍ਰਸਾਰਿਤ ਕੀਤਾ ਜਾਂਦਾ ਸੀ। 1982 ਦੀਆਂ ਏਸ਼ੀਆਈ ਖੇਡਾਂ ਦਿੱਲੀ ਵਿਖੇ ਹੋਈਆਂ ਤਾਂ ਭਾਰਤੀ ਟੈਲੀਵਿਜ਼ਨ ਨੂੰ ਵੱਡਾ ਹੁਲਾਰਾ ਮਿਲਿਆ। ਭਾਰਤ ਸਰਕਾਰ ਨੇ ਇਨ੍ਹਾਂ ਖੇਡਾਂ ਦੇ ਪ੍ਰਸਾਰਨ ਲਈ ਰੰਗਦਾਰ ਟੈਲੀਵਿਜ਼ਨ ਦੀ ਸ਼ੁਰੂਆਤ ਕੀਤੀ। ਭਾਰਤੀ ਟੈਲੀਵਿਜ਼ਨ 'ਚ 1990 ਦੇ ਦਹਾਕੇ ਦੇ ਆਰੰਭ ਦੇ ਸਾਲਾਂ ਵਿੱਚ ਉਪਗ੍ਰਹਿ ਟੀ. ਵੀ. ਦੀ ਸ਼ੁਰੂਆਤ ਹੋਈ।

ਲੜੀਵਾਰ ਨਾਟਕ

1984 ਤੋਂ 1990 ਦੌਰਾਨ ਹਮ ਲੋਗ, ਬੁਨਿਆਦ, ਰਾਮਾਇਣ ਅਤੇ ਮਹਾਂਭਾਰਤ ਜਿਹੇ ਲੜੀਵਾਰਾਂ ਦਾ ਬੋਲਬਾਲਾ ਰਿਹਾ। ਅੱਜ ਲੰਮੇ ਲੜੀਵਾਰ ਭਾਰਤੀ ਦਰਸ਼ਕਾਂ ਵਿੱਚ ਵਧੇਰੇ ਚਰਚਿਤ ਹਨ। ਇਨ੍ਹਾਂ ਨੇ ਭਾਰਤ ਵਿੱਚ ਨਵਾਂ ਨਿਵੇਕਲਾ ਦਰਸ਼ਕ ਵਰਗ ਖੜ੍ਹਾ ਕਰ ਲਿਆ ਹੈ, ਜਿਹਨਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ। ਭਾਵੇਂ ਭਾਰਤ ਪੱਧਰ 'ਤੇ ਹਿੰਦੀ ਟੈਲੀਵਿਜ਼ਨ ਉਦਯੋਗ ਤੇਜ਼ੀ ਨਾਲ ਵਧਿਆ-ਫੁੱਲਿਆ ਹੈ। ਪਰ ਨਾਲ-ਨਾਲ ਖੇਤਰੀ ਭਾਸ਼ਾਈ ਚੈਨਲਾਂ ਦੀ ਦਰਸ਼ਕ ਗਿਣਤੀ ਵੀ ਵਧੀ ਹੈ। ਟੈਲੀਵਿਜ਼ਨ, ਦੁਨੀਆ ਭਰ ਵਿੱਚ ਰੇਡੀਓ ਅਤੇ ਅਖ਼ਬਾਰਾਂ ਨਾਲੋਂ ਵਧੇਰੇ ਪ੍ਰਸਿੱਧੀ ਪ੍ਰਾਪਤ ਸੰਚਾਰ ਮਾਧਿਅਮ ਹੈ ਜਿਸ ਨੇ ਦੁਨੀਆ ਛੋਟੀ ਕਰ ਦਿੱਤੀ ਹੈ। ਦੁਨੀਆ ਭਰ ਦੀ ਪਲ-ਪਲ ਦੀ ਖ਼ਬਰ ਇਹ ਸਾਨੂੰ ਘਰ ਬੈਠਿਆਂ ਦਿੰਦਾ ਰਹਿੰਦਾ ਹੈ। ਸੂਚਨਾ ਅਤੇ ਮਨੋਰੰਜਨ ਦੇ ਖੇਤਰ ਵਿੱਚ ਇਸ ਦਾ ਕੋਈ ਮੁਕਾਬਲਾ ਨਹੀਂ।

ਸੂਚੀ

ਹਵਾਲੇ


Text submitted to CC-BY-SA license. Source: ਦੂਰਦਰਸ਼ਨ by Wikipedia (Historical)