Aller au contenu principal

15 ਸਤੰਬਰ


15 ਸਤੰਬਰ


15 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 258ਵਾਂ (ਲੀਪ ਸਾਲ ਵਿੱਚ 259ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 107 ਦਿਨ ਬਾਕੀ ਹਨ।

ਵਾਕਿਆ

  • 1883 – ਬੰਬੇ ਨੇਚੁਰਲ ਹਿਸਟਰੀ ਸੋਸਾਇਟੀ ਦੀ ਸਥਾਪਤ ਹੋਈ
  • 1959 – ਦੂਰਦਰਸ਼ਨ, ਭਾਰਤ ਤੋਂ ਪ੍ਰਸਾਰਤ ਹੋਣ ਵਾਲਾ ਇੱਕ ਟੀ ਵੀ ਚੈਨਲ ਸ਼ੁਰੂ ਹੋਇਆ।
  • 1978 – ਮਹੰਮਦ ਅਲੀ ਹੈਵੀ ਵੇਟ ਮੁੱਕੇਬਾਜੀ ਮੁਕਾਬਲਾ ਤਿੰਨ ਵਾਰੀ ਜਿੱਤਿਆ।
  • 2013 – ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਕਿੱਸਾ (ਫ਼ਿਲਮ) ਨੇ ਵਧੀਆ ਏਸ਼ੀਅਨ ਫ਼ਿਲਮ ਦਾ ਸਨਮਾਨ ਜਿੱਤਿਆ।

ਜਨਮ

  • 1254 – ਇਤਾਲਵੀ ਵਪਾਰੀ ਅਤੇ ਯਾਤਰੀ ਮਾਰਕੋ ਪੋਲੋ ਦਾ ਜਨਮ।
  • 1876 – ਬੰਗਲਾ ਦੇ ਪ੍ਰਸਿੱਧ ਨਾਵਲਕਾਰ ਸ਼ਰਤਚੰਦਰ ਦਾ ਜਨਮ।
  • 1905 – ਪਦਮ ਭੂਸ਼ਣ ਸਨਮਾਨ ਜੇਤੂ ਹਿੰਦੀ ਲੇਖਕ ਰਾਮ ਕੁਮਾਰ ਵਰਮਾ ਦਾ ਜਨਮ।
  • 1912 – ਭਾਰਤ ਦੇ ਪੱਤਰਕਾਰ ਅਤੇ ਸੰਪਾਦਕ ਰੂਸੀ ਕਰੰਜੀਆ ਦਾ ਜਨਮ।
  • 1914 – ਪੰਜਾਬੀ ਕਵੀ ਤਖ਼ਤ ਸਿੰਘ ਦਾ ਜਨਮ।
  • 1919 – ਬਾਰਾਬੰਕੀ ਨੂੰ ਅੰਤਰਰਾਸ਼ਟਰੀ ਪਧਰ ਤੇ ਪਹਿਚਾਣ ਦਵਾਉਣ ਵਾਲੇ ਅਜੀਮ ਉਰਦੂ ਸ਼ਾਇਰ ਖ਼ੁਮਾਰ ਬਾਰਾਬੰਕਵੀ ਦਾ ਜਨਮ।
  • 1923 – ਸਿੱਖ ਵਿਦਵਾਨ ਹਰਨਾਮ ਸਿੰਘ ਸ਼ਾਨ ਦਾ ਜਨਮ।
  • 1927 – ਭਾਰਤੀ ਕਵੀ ਅਤੇ ਸਾਹਿਤਕਾਰ ਅਤੇ ਪੱਤਰਕਾਰ ਸਰਵੇਸ਼ਵਰ ਦਿਆਲ ਸਕਸੇਨਾ ਦਾ ਜਨਮ।
  • 1928 – ਪੰਜਾਬੀ ਪੱਤਰਕਾਰ, ਸਾਹਿਤਕਾਰ, ਵਿਦਵਾਨ ਅਤੇ ਸਿੱਖਿਆ ਸ਼ਾਸ਼ਤਰੀ ਮੋਹਨ ਸਿੰਘ ਪ੍ਰੇਮ ਦਾ ਜਨਮ।
  • 1939 – ਭਾਰਤੀ ਸਿਆਸਤਦਾਨ ਅਤੇ ਅਰਥਸ਼ਾਸਤਰੀ ਸੁਬਰਾਮਨੀਅਨ ਸਵਾਮੀ ਦਾ ਜਨਮ।
  • 1943 – ਇੰਗਲੈਂਡ ਵਿੱਚ ਵੱਸਦਾ ਪੰਜਾਬੀ ਕਵੀ ਗੁਰਨਾਮ ਗਿੱਲ ਦਾ ਜਨਮ।
  • 1946 – ਅਮਰੀਕੀ ਫ਼ਿਲਮ ਨਿਰਦੇਸ਼ਕ, ਸਕਰੀਨ ਲੇਖਕ, ਪ੍ਰੋਡਿਊਸਰ ਔਲੀਵਰ ਸਟੋਨ ਦਾ ਜਨਮ।
  • 1964 – ਪੰਜਾਬੀ ਨਾਵਲਕਾਰ ਜਸਬੀਰ ਮੰਡ ਦਾ ਜਨਮ।
  • 1977 – ਨਾਈਜੀਰੀਆਈ ਲਿਖਾਰੀ ਚੀਮਾਮਾਨਡਾ ਆਦੀਚੀਏ ਦਾ ਜਨਮ।

ਦਿਹਾਂਤ

  • 1843 – ਸਿੱਖ ਸਲਤਨਤ ਦੇ ਮਹਾਰਾਜਾ ਸ਼ੇਰ ਸਿੰਘ ਦਾ ਦਿਹਾਂਤ।
  • 1967 – ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਭਗਤ ਸਿੰਘ ਥਿੰਦ ਦਾ ਦਿਹਾਂਤ।
  • 1973 – ਸਪੇਨ ਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ ਵਿਕਤੋਰ ਖਾਰਾ ਦਾ ਦਿਹਾਂਤ।

Text submitted to CC-BY-SA license. Source: 15 ਸਤੰਬਰ by Wikipedia (Historical)